ਵਾਲਮੀਕਿ ਸਮਾਜ ਵੱਲੋਂ ਘੁੰਮਣ ਦੀ ਹਿਮਾਇਤ ’ਚ ਮੀਟਿੰਗ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 31 ਮਈ
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਪੱਛਮੀ ਤੋਂ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਦੀ ਹਿਮਾਇਤ ਵਿੱਚ ਵਾਰਡ ਨੰਬਰ 63 ਸਥਿਤ ਪ੍ਰਭ ਰਤਨਾਕਰ ਚੌਕ ਗੋਪਾਲ ਨਗਰ ਵਿੱਚ ਮੀਟਿੰਗ ਕੀਤੀ ਗਈ ਜਿਸ ਵਿੱਚ ਐਡਵੋਕੇਟ ਘੁੰਮਣ ਨੂੰ ਲਡੂਆਂ ਨਾਲ ਤੋਲਿਆ ਗਿਆ। ਇਸ ਮੌਕੇ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਜੋ ਮਾਣ ਸਤਿਕਾਰ ਵਾਲਮੀਕਿ ਭਾਈਚਾਰੇ ਨੂੰ ਦਿੱਤਾ ਗਿਆ ਹੈ ਉਹ ਅੱਜ ਤੱਕ ਕਿਸੇ ਹੋਰ ਪਾਰਟੀ ਨੇ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਭਵਿੱਖ ਵਿੱਚ ਵੀ ਇਸ ਭਾਈਚਾਰੇ ਨੂੰ ਸਰਕਾਰ ਦਾ ਹਿੱਸਾ ਬਣਾਕੇ ਸਮਾਜ ਦੇ ਮਸਲੇ ਹੱਲ ਕੀਤੇ ਜਾਣਗੇ।
ਇਸ ਮੌਕੇ ਬੀਕੇ ਟਾਂਕ ਨੇ ਕਿਹਾ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਉਣ ਲਈ ਵਾਲਮੀਕੀ ਸਮਾਜ ਦਿਨ ਰਾਤ ਮਿਹਨਤ ਕਰੇਗਾ ਜਿਸਦੀ ਸ਼ੁਰੂਆਤ ਐਡਵੋਕੇਟ ਘੁੰਮਣ ਨੂੰ ਹਲਕਾ ਪੱਛਮੀ ਤੋਂ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਣ ਤੋਂ ਕੀਤੀ ਜਾਵੇਗੀ। ਇਸ ਮੌਕੇ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ, ਅਕਾਲੀ ਦਲ ਵਿੱਚ ਸ਼ਾਮਲ ਹੋਏ ਵੀਰ ਨਰੇਸ਼ ਧੀਂਗਾਨ ਅਤੇ ਅਚਾਰੀਆ ਅਰੁਣ ਸਿੱਧੂ ਨੂੰ ਪ੍ਰਭੂ ਰਤਨਾਕਰ ਸੈਨਾ ਪੰਜਾਬ ਵੱਲੋਂ ਵੀਰ ਬੀਕੇ ਟਾਂਕ ਦੀ ਅਗਵਾਈ ਵਿੱਚ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਰਡੀ ਸ਼ਰਮਾ, ਅਮਨ ਸ਼ਰਮਾ, ਮਨੀਸ਼ ਕੁਮਾਰ, ਬੀਬੀ ਸੁਨੀਤਾ ਦਰਾਵੜ, ਗੁਲਾਬ ਕੁਮਾਰ, ਸਤਪਾਲ, ਅਰੁਣ ਕੁਮਾਰ, ਕ੍ਰਿਸ਼ਨਾ ਸਨੀ ਅਤੇ ਐਡਵੋਕੇਟ ਸੁਨੀਲ ਮਨੋਜ ਤੇ ਹੋਰ ਹਾਜ਼ਰ ਸਨ।