ਵਾਰਡਨ ’ਤੇ ਹਮਲਾ ਤੇ ਧਮਕੀਆਂ ਦੇਣ ਸਬੰਧੀ ਕੇਸ ਦਰਜ
05:24 AM May 09, 2025 IST
ਪੱਤਰ ਪ੍ਰੇਰਕ
Advertisement
ਕਪੂਰਥਲਾ, 8 ਮਈ
ਇੱਥੇ ਕੇਂਦਰੀ ਜੇਲ੍ਹ ਵਿੱਚ ਵਾਰਡਨ ’ਤੇ ਹਮਲਾ ਕਰਨ, ਧਮਕੀਆਂ ਦੇਣ ਤੇ ਮਾੜੀ ਸ਼ਬਦਾਵਲੀ ਵਰਤਣ ਦੇ ਦੋਸ਼ ਹੇਠ ਕੋਤਵਾਲੀ ਪੁਲੀਸ ਨੇ ਹਵਾਲਾਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸਹਾਇਕ ਜੇਲ੍ਹ ਸੁਪਰਡੈਂਟ (ਕੇਂਦਰੀ ਜੇਲ੍ਹ ਕਪੂਰਥਲਾ) ਰਾਹੁਲ ਚੌਧਰੀ ਨੇ ਦੱਸਿਆ ਕਿ ਜੇਲ੍ਹ ’ਚ ਬੰਦ ਹਵਾਲਾਤੀ ਹਰਮਿੰਦਰ ਸਿੰਘ ਵਾਸੀ ਬਸਤੀ ਪੂਰਨ ਸਿੰਘ ਵਾਲੀ ਗਲੀ ਜ਼ੀਰਾ ਜ਼ਿਲ੍ਹਾ ਫ਼ਿਰੋਜ਼ਪੁਰ ਨੇ ਡਿਊਟੀ ’ਤੇ ਤਾਇਨਾਤ ਕਰਮਚਾਰੀ ਵਾਰਡਨ ਅਰਿੰਦਰਪਾਲ ਸਿੰਘ ਤੇ ਵਾਰਡਨ ਕਰਨ ਕੁਮਾਰ ’ਤੇ ਸ਼੍ਰੀ ਸਾਹਿਬ ਨਾਲ ਹਮਲਾ ਕੀਤਾ, ਬਹਿਸਬਾਜ਼ੀ ਤੇ ਭੱਦੀ ਸ਼ਬਦਾਵਲੀ ਵਰਤੀ। ਅਦਾਲਤਾਂ ’ਚ ਝੂਠੇ ਸ਼ਿਕਾਇਤ ਕਰਨ ਦੀ ਧਮਕੀ ਵੀ ਦਿੱਤੀ। ਇਸ ਸਬੰਧ ’ਚ ਪੁਲੀਸ ਨੇ ਕੇਸ ਦਰਜ ਕੀਤਾ ਹੈ।
Advertisement
Advertisement