ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਾਤਾਵਰਨ ਦੀ ਸ਼ੁੱਧਤਾ ਅਤੇ ਧੀਆਂ ਦੇ ਸਨਮਾਨ ਦਾ ਸੁਨੇਹਾ

05:34 AM May 08, 2025 IST
featuredImage featuredImage
ਧੀ ਦੇ ਜਨਮ ਦਿਨ ਮੌਕੇ ਬੂਟੇ ਸੌਂਪਦੇ ਹੋਏ ਮਾਪੇ।
ਪੱਤਰ ਪ੍ਰੇਰਕਬੰਗਾ, 7 ਮਈ
Advertisement

ਸਾਹਿਤਕਾਰ ਸੁਰਜੀਤ ਮਜਾਰੀ ਅਤੇ ਪੰਜਾਬੀ ਲੈਕਚਰਾਰ ਰਾਜ ਰਾਣੀ ਨੇ ਆਪਣੀ ਧੀ ਸਿਮਰਨ ਕੈਨੇਡਾ ਦੇ 29ਵੇਂ ਜਨਮ ਦਿਨ ਮੌਕੇ ਵਾਤਾਵਰਨ ਦੀ ਸ਼ੁੱਧਤਾ ਅਤੇ ਧੀਆਂ ਦੇ ਸਨਮਾਨ ਦਾ ਸੁਨੇਹਾ ਦਿੱਤਾ। ਉਹਨਾਂ ਕਿਹਾ ਕਿ ਜਨ ਜੀਵਨ ਦੀ ਸਾਰਥਿਕਤਾ ਲਈ ਲਈ ਧੀਆਂ ਦੀ ਹੋਂਦ ਜ਼ਰੂਰੀ ਹੈ ਅਤੇ ਸਰੀਰਕ ਆਰੋਗਤਾ ਲਈ ਵਾਤਾਵਰਣ ਦੀ ਸ਼ੁੱਧਤਾ ਜ਼ਰੂਰੀ ਹੈ।

ਜੋੜੇ ਨੇ ਇਸ ਖੁਸ਼ੀ ਮੌਕੇ ਗੁਰੂ ਨਾਨਕ ਕਾਲਜ ਆਫ਼ ਨਰਿਸੰਗ ਢਾਹਾਂ ਕਲੇਰਾਂ ਨੂੰ ਵੱਖ ਵੱਖ ਕਿਸਮਾਂ ਦੇ 29 ਬੂਟੇ ਸੌਂਪੇ। ਗਮਲਿਆਂ ’ਤੇ ਵਾਤਾਵਰਨ ਅਤੇ ਧੀਆਂ ਦੇ ਮਾਣ ਹਿੱਤ ਲਿਖੀਆਂ ਕਾਵਿ ਸਤਰਾਂ ਵਾਲੀਆਂ ਤਖ਼ਤੀਆਂ ਵੀ ਸ਼ਾਮਲ ਸਨ। ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਜਸਪਾਲ ਅਤੇ ਵਾਇਸ ਪ੍ਰਿੰਸੀਪਲ ਰਮਨਦੀਪ ਕੌਰ ਨੇ ਇਸ ਸਬੱਬ ਨੂੰ ਸੁਨਿਹਰੀ ਸੋਚ ਦਾ ਪ੍ਰਤੀਕ ਦੱਸਿਆ। ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਅਤੇ ਸੀਨੀਅਰ ਮੀਤ ਪ੍ਰਧਾਨ ਬਰਜਿੰਦਰ ਸਿੰਘ ਢਾਹਾਂ ਨੇ ਇਸ ਕਦਮ ਦੀ ਸ਼ਲਾਘਾ ਕੀਤੀ। ਇਸ ਮੌਕੇ ਸਮਾਜਿਕ ਸਮੀਖਿਅਕ ਡਾ. ਗੁਰਤੇਜ ਸਿੰਘ, ਦਫ਼ਤਰ ਸੁਪਰਡੈਂਟ ਮਹਿੰਦਰਪਾਲ ਸਿੰਘ, ਫਰੰਟ ਡੈਸਕ ਮੈਨੇਜ਼ਰ ਜੋਤੀ ਭਾਟੀਆ, ਅਧਿਆਪਕਾ ਸੁਖਮਿੰਦਰ ਕੌਰ ਉੱਭੀ, ਬੰਦਨਾ ਬਸਰਾ, ਸੀਮਾ ਪੂਨੀ, ਰਣਜੀਤ ਕੌਰ, ਰਾਬੀਆ ਹਾਟਾ ਹਾਜ਼ਰ ਸਨ।

Advertisement

Advertisement