ਵਪਾਰੀ ਤੋਂ ਢਾਈ ਲੱਖ ਰੁਪਏ ਖੋਹੇ
06:30 AM Aug 06, 2023 IST
ਪੱਤਰ ਪ੍ਰੇਰਕ
ਗੂਹਲਾ ਚੀਕਾ, 5 ਅਗਸਤ
ਚੀਕਾ ਦੇ ਊਧਮ ਸਿੰਘ ਚੌਕ ’ਤੇ ਅੱਜ ਦੇਰ ਸ਼ਾਮ ਮੋਟਰਸਾਈਕਲ ਸਵਾਰ ਇੱਕ ਵਪਾਰੀ ਤੋਂ ਬੈਗ ਖੋਹ ਕੇ ਫਰਾਰ ਹੋ ਗਏ। ਬੈਗ ਵਿੱਚ ਢਾਈ ਲੱਖ ਰੁਪਏ ਦੱਸੇ ਜਾਂਦੇ ਹਨ। ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਜਾਣਕਾਰੀ ਅਨੁਸਾਰ ਅਗਰਵਾਲ ਹਾਰਡਵੇਅਰ ਸਟੋਰ ਕੈਥਲ ਦਾ 70 ਸਾਲਾ ਸੇਲਜ਼ਮੈਨ ਰਾਮਪਾਲ ਰੋਜ਼ਾਨਾ ਵਾਂਗ ਕੈਥਲ ਤੋਂ ਰਿਕਵਰੀ ਕਰਨ ਚੀਕਾ ਆਇਆ ਸੀ। ਉਹ ਜਿਵੇਂ ਹੀ ਚੌਕ ’ਤੇ ਪੁੱਜਿਆ ਤਾਂ ਪਹਿਲਾਂ ਤੋਂ ਹੀ ਉਸ ਦਾ ਪਿੱਛਾ ਕਰ ਰਹੇ ਮੋਟਰਸਾਈਕਲ ਸਵਾਰਾਂ ਨੇ ਉਸ ਦਾ ਬੈਗ ਖੋਹ ਲਿਆ ਜੋ ਪਟਿਆਲਾ ਰੋਡ ਤੋਂ ਹੁੰਦੇ ਹੋਏ ਪਿਹੋਵਾ ਸੜਕ ਵੱਲ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਸੁਨੀਲ ਕੁਮਾਰ ਅਤੇ ਚੀਕਾ ਥਾਣਾ ਮੁਖੀ ਰਾਜੇਸ਼ ਕੁਮਾਰ ਘਟਨਾ ਵਾਲੀ ਥਾਂ ਪੁੱਜੇ। ਪੁਲੀਸ ਨੇ ਰਾਮਪਾਲ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Advertisement
Advertisement