ਵਧੀਆ ਕਾਰਗੁਜ਼ਾਰੀ ਵਾਲੇ ਅਧਿਆਪਕ ਅਤੇ ਪ੍ਰਿੰਸੀਪਲ ਸਨਮਾਨੇ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 15 ਸਤੰਬਰ
ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੀ ਸਰਪ੍ਰਸਤੀ ਹੇਠ ਚੱਲ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ, ਮਜੀਠਾ ਰੋਡ ਬਾਈਪਾਸ ਵਿੱਚ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਦੌਰਾਨ ਦੀਵਾਨ ਦੇ ਸਕੂਲਾਂ ਅਤੇ ਕਾਲਜਾਂ ਦੇ ਵਧੀਆ ਕਾਰਗੁਜ਼ਾਰੀ ਵਾਲੇ 57 ਅਧਿਆਪਕਾਂ, ਅੱਠ ਸੇਵਾਮੁਕਤ ਅਤੇ ਦੋ ਸੀਨੀਅਰਾਂ ਸਮੇਤ ਅਸਿਸਟੈਂਟ ਡਾਇਰੈਕਟਰਾਂ ਨੂੰ ਸਨਮਾਨਿਤ ਕੀਤਾ ਗਿਆ। ਸਮਾਰੋਹ ਵਿਚ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਝਰ ਮੁੱਖ ਮਹਿਮਾਨ ਵਜੋਂ ਪੁੱਜੇ। ਦੀਵਾਨ ਦੇ ਸਰਪ੍ਰਸਤ ਰਾਜਮਹਿੰਦਰ ਸਿੰਘ ਮਜੀਠਾ ਅਤੇ ਪ੍ਰਿੰਸੀਪਲ ਦਪਿੰਦਰ ਕੌਰ ਨੇ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀ ਵਧਾਈ ਦਿੱਤੀ। ਇਸ ਮੌਕੇ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲਿਆ ਵਿਚ ਸ਼ਾਮਲ ਡਾ. ਧਰਮਵੀਰ ਸਿੰਘ, ਰਵਿੰਦਰਪਾਲ ਕੌਰ, ਸਤਿੰਦਰ ਕੌਰ ਮਰਵਾਹਾ ਸਮੇਤ 8 ਪ੍ਰਿੰਸੀਪਲ ਅਤੇ ਦੋ ਸੀਨੀਅਰ ਪ੍ਰਿੰਸੀਪਲ ਸੁਮਨਜੀਤ ਕੌਰ ਅਤੇ ਪ੍ਰਿੰਸੀਪਲ ਮਨੀਸ਼ਾ ਵਰਮਾ, ਸਹਾਇਕ ਡਾਇਰੈਕਟਰ ਪ੍ਰਿੰ. ਨਿਰਮਲ ਕੌਰ, ਪ੍ਰਿੰ. ਦਪਿੰਦਰ ਕੌਰ, ਪ੍ਰਿੰ. ਰਿਪੂਦਮਨ ਕੌਰ, ਪ੍ਰਿੰ.ਕਿਰਨਪ੍ਰੀਤ ਕੌਰ ਧਾਮੀ, ਪ੍ਰਿੰ.ਗੁਰਪ੍ਰੀਤ ਰੋਹੇਵਾਲ, ਪ੍ਰਿੰ. ਮਨੀਸ਼ਾ ਵਰਮਾ ਨੂੰ ਸ਼ਾਲ ਅਤੇ ਯਾਦਗਾਰੀ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਮਗਰੋਂ 10ਵੀਂ ਜਮਾਤ ਵਿੱਚੋਂ 95 ਫ਼ੀਸਦ ਤੋਂ ’ਤੇ ਅੰਕ ਲੈਣ ਵਾਲੇ 50 ਪਾੜ੍ਹਿਆਂ ਨੂੰ ਨਕਦ ਰਾਸ਼ੀ ਵੰਡੀ ਗਈ। ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਅਤੇ ਸਥਾਨਕ ਪ੍ਰਧਾਨ ਸੰਤੋਖ ਸਿੰਘ ਸੇਠੀ ਨੇ ਵੀ ਸੰਬੋਧਨ ਕੀਤਾ।