ਵਣ ਵਿਭਾਗ ਨੇ ਨਾਜਾਇਜ਼ ਕਬਜ਼ੇ ਹਟਵਾਏ
04:17 AM May 16, 2025 IST
ਪੱਤਰ ਪ੍ਰੇਰਕ
Advertisement
ਪਟਿਆਲਾ, 15 ਮਈ
ਵਣ ਮੰਡਲ ਅਫ਼ਸਰ ਪਟਿਆਲਾ ਗੁਰਅਮਨਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਣ ਰੇਂਜ ਪਟਿਆਲਾ ਅਧੀਨ ਪੈਂਦੇ ਨਾਰਦਨ ਬਾਈਪਾਸ ’ਤੇ ਲੋਕਾਂ ਵੱਲੋਂ ਵਣ ਰਕਬੇ ਵਿੱਚ ਰੇਤਾ-ਬਜਰੀ ਅਤੇ ਮਿੱਟੀ ਆਦਿ ਸੁੱਟ ਕੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਵਣ ਰੇਂਜ ਅਫ਼ਸਰ ਸਵਰਨ ਸਿੰਘ, ਬਲਾਕ ਅਫ਼ਸਰ ਰਮਨਪ੍ਰੀਤ ਸਿੰਘ ਅਤੇ ਵਣ ਗਾਰਡ ਵਿਕਰਮਜੀਤ ਸਿੰਘ ਦੀ ਅਗਵਾਈ ਹੇਠ ਹਟਾਇਆ ਗਿਆ ਤੇ ਮੌਕੇ ’ਤੇ ਬੂਟੇ ਲਾਏ ਗਏ।
Advertisement
ਇਸ ਮੌਕੇ ਰਾਜ ਕੁਮਾਰ ਬਲਾਕ ਅਫ਼ਸਰ, ਵਣ ਗਾਰਡ ਅਮਰਿੰਦਰ ਸਿੰਘ, ਅਜੀਤਪਾਲ ਸਿੰਘ, ਬਲਵਿੰਦਰ ਸਿੰਘ ਬੱਲੀ,ਜਸਪ੍ਰੀਤ ਸਿੰਘ, ਅਮਨਦੀਪ ਸਿੰਘ, ਰਿਧੀ ਸ਼ਰਮਾ, ਹੀਨਾ ਰਾਵਤ ਅਤੇ ਜਗਤਾਰ ਸਿੰਘ ਵੀ ਮੌਜੂਦ ਸਨ।
Advertisement