ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਟਸਐਪ ’ਤੇ ਹੁਣ ਨਜ਼ਰ ਆਉਣਗੇ ਇਸ਼ਤਿਹਾਰ

04:52 AM Jun 18, 2025 IST
featuredImage featuredImage

ਕੈਲੀਫੋਰਨੀਆ: ਮਸ਼ਹੂਰ ਮੈਸੇਜਿੰਗ ਐਪ ਵਟਸਐਪ ਨੇ ਅੱਜ ਕਿਹਾ ਕਿ ਵਰਤੋਂਕਾਰਾਂ (ਯੂਜਰਜ਼) ਨੂੰ ਹੁਣ ਐਪ ਦੇ ਕੁਝ ਹਿੱਸਿਆਂ ਵਿੱਚ ਇਸ਼ਤਿਹਾਰ ਦਿਖਾਈ ਦੇਣਗੇ। ਇਹ ਇਸ਼ਤਿਹਾਰ ਵਰਤੋਂਕਾਰ ਦੇ ਦੇਸ਼, ਸ਼ਹਿਰ, ਉਮਰ ਤੇ ਭਾਸ਼ਾ ਦੇ ਆਧਾਰ ’ਤੇ ਦਿਖਾਏ ਜਾਣਗੇ। ਇਸੇ ਤਰ੍ਹਾਂ ਚੈਨਲ ਹੁਣ ਵਿਸ਼ੇਸ਼ ਜਾਣਕਾਰੀ ਲਈ ਵਰਤੋਂਕਾਰਾਂ ਤੋਂ ਮਹੀਨਾਵਾਰ ਫੀਸ ਵੀ ਲੈ ਸਕਣਗੇ ਤੇ ਕਾਰੋਬਾਰੀ ਨਵੇਂ ਵਰਤੋਂਕਾਰਾਂ ਲਈ ਆਪਣੇ ਚੈਨਲਾਂ ਦਾ ਪ੍ਰਚਾਰ ਵੀ ਕਰ ਸਕਣਗੇ। ਵਟਸਐਪ ਦੀ ਮਾਲਕ ਕੰਪਨੀ ਮੇਟਾ ਪਲੇਟਫਾਰਮਜ਼ ਇਸ ਮੈਸੇਜਿੰਗ ਸੇਵਾ ਦੀ ਵਰਤੋਂ ਕਰਨ ਵਾਲੇ ਕਰੋੜਾਂ ਲੋਕਾਂ ਦੀ ਵਰਤੋਂ ਕਰਕੇ ਕਮਾਈ ਦਾ ਨਵਾਂ ਸਰੋਤ ਬਣਾਉਣ ਦੀ ਦਿਸ਼ਾ ਵਿੱਚ ਵਧ ਰਹੀ ਹੈ। ਇਹ ਇਸ਼ਤਿਹਾਰ ਐਪ ਦੇ ‘ਅਪਡੇਟਸ ਟੈਬ’ ਵਿੱਚ ਹੀ ਦਿਖਾਈ ਦੇਣਗੇ, ਜਿਸ ਦੀ ਵਰਤੋਂ ਹਰ ਰੋਜ਼ 1.5 ਅਰਬ ਲੋਕਾਂ ਵੱਲੋਂ ਕੀਤੀ ਜਾਂਦੀ ਹੈ। ਵਿਅਕਤੀਗਤ ਚੈਟ ਵਿੱਚ ਇਸ਼ਤਿਹਾਰ ਨਜ਼ਰ ਨਹੀਂ ਆਉਣਗੇ।
ਵਟਸਐਪ ਨੇ ਬਲੌਗ ਪੋਸਟ ਵਿੱਚ ਕਿਹਾ, ‘ਵਟਸਐਪ ’ਤੇ ਨਿੱਜੀ ਮੈਸੇਜਿੰਗ ਤੌਰ ਤਰੀਕੇ ਨਹੀਂ ਬਦਲ ਰਹੇ ਅਤੇ ਵਿਅਕਤੀਗਤ ਮੈਸੇਜ, ਕਾਲ ਅਤੇ ਸਟੇਟਸ ਪਹਿਲਾਂ ਦੀ ਤਰ੍ਹਾਂ ਰਹਿਣਗੇ। ਇਸ਼ਤਿਹਾਰ ਦਿਖਾਉਣ ਲਈ ਇਨ੍ਹਾਂ ਦੀ ਵਰਤੋਂ ਨਹੀਂ ਕੀਤੀ ਜਾਵੇਗੀ।’ ਕੰਪਨੀ ਲਈ ਇਹ ਵੱਡਾ ਬਦਲਾਅ ਹੈ। ਇਸ ਦੇ ਸੰਸਥਾਪਕ ਜੈਨ ਕੌਮ ਅਤੇ ਬ੍ਰਾਇਨ ਐਕਟਨ ਨੇ 2009 ਵਿੱਚ ਜਦੋਂ ਇਸ ਨੂੰ ਬਣਾਇਆ ਸੀ ਤਾਂ ਪਲੇਟਫਾਰਮ ਨੂੰ ਇਸ਼ਤਿਹਾਰਾਂ ਤੋਂ ਮੁਕਤ ਰੱਖਣ ਦਾ ਵਾਅਦਾ ਕੀਤਾ ਸੀ। ਫੇਸਬੁੱਕ ਨੇ 2014 ਵਿੱਚ ਵਟਸਐਪ ਖਰੀਦ ਲਿਆ ਅਤੇ ਕੁੱਝ ਸਾਲ ਬਾਅਦ ਕੂਮ ਅਤੇ ਐਕਟਨ ਨੇ ਕੰਪਨੀ ਛੱਡ ਦਿੱਤੀ। ਵਟਸਐਪ ਦੀ ਮੂਲ ਕੰਪਨੀ ਮੇਟਾ ਪਲੇਟਫਾਰਮਜ਼ ਲੰਮੇ ਸਮੇਂ ਤੋਂ ਇਸ ਤੋਂ ਮਾਲੀਆ ਕਮਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮੇਟਾ ਦੀ ਜ਼ਿਆਦਾਤਰ ਆਮਦਨ ਇਸ਼ਤਿਹਾਰਾਂ ਤੋਂ ਹੁੰਦੀ ਹੈ। ਕੈਲੀਫੋਰਨੀਆ-ਆਧਾਰਿਤ ਕੰਪਨੀ ਦਾ 2025 ਵਿੱਚ ਕੁੱਲ ਮਾਲੀਆ 164.5 ਅਰਬ ਡਾਲਰ ਹੈ, ਜਿਸ ’ਚੋਂ 160.6 ਅਰਬ ਡਾਲਰ ਇਸ਼ਤਿਹਾਰਾਂ ਤੋਂ ਆਉਂਦਾ ਹੈ। -ਏਪੀ

Advertisement

Advertisement