ਵਕਫ਼ ਮਾਮਲੇ ਵਿੱਚ ਅੱਜ ਅੰਤਰਿਮ ਹੁਕਮ ਜਾਰੀ ਕਰ ਸਕਦਾ ਹੈ ਸੁਪਰੀਮ ਕੋਰਟ
04:05 AM May 20, 2025 IST
ਨਵੀਂ ਦਿੱਲੀ: ਵਕਫ (ਸੋਧ) ਕਾਨੂੰਨ, 2025 ਦੀ ਸੰਵਿਧਾਨਕ ਵੈਧਤਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ’ਤੇ ਅੱਜ ਸੁਣਵਾਈ ਕਰਨ ਵਾਲਾ ਸੁਪਰੀਮ ਕੋਰਟ ਇਸ ਮਾਮਲੇ ’ਚ ਅੰਤਰਿਮ ਹੁਕਮ ਜਾਰੀ ਕਰ ਸਕਦਾ ਹੈ। ਚੀਫ ਜਸਟਿਸ ਬੀਆਰ ਗਵਈ ਅਤੇ ਜਸਟਿਸ ਔਗਸਟੀਨ ਜੌਰਜ ਮਸੀਹ ਦੇ ਬੈਂਚ ਨੇ ਲੰਘੀ 15 ਮਈ ਨੂੰ ਮਾਮਲੇ ਦੀ ਸੁਣਵਾਈ 20 ਮਈ ਤੱਕ ਟਾਲ ਦਿੱਤੀ ਸੀ ਅਤੇ ਕਿਹਾ ਸੀ ਕਿ ਉਹ ਇਸ ਮਾਮਲੇ ’ਚ ਤਿੰਨ ਮੁੱਦਿਆਂ ਅਦਾਲਤਾਂ ਵੱਲੋਂ ਵਕਫ਼, ਵਰਤੋਂਕਾਰਾਂ ਵੱਲੋਂ ਵਕਫ ਜਾਂ ਬੈਨਾਮੇ ਰਾਹੀਂ ਵਕਫ਼ ’ਤੇ ਅੰਤਰਿਮ ਹੁਕਮ ਪਾਸ ਕਰਨ ਲਈ ਦਲੀਲਾਂ ਸੁਣਨਗੇ। ਬੈਂਚ ਨੇ ਕਾਨੂੰਨ ਦੀ ਵੈਧਤਾ ਨੂੰ ਚੁਣੌਤੀ ਦੇਣ ਵਾਲਿਆਂ ਵੱਲੋਂ ਪੇਸ਼ ਸੀਨੀਅਰ ਵਕੀਲ ਕਪਿਲ ਸਿੱਬਲ ਤੇ ਹੋਰਾਂ ਅਤੇ ਕੇਂਦਰ ਦੀ ਨੁਮਾਇੰਦਗੀ ਕਰ ਰਹੇ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੂੰ 19 ਮਈ ਤੱਕ ਆਪਣੇ ਹਲਫ਼ਨਾਮੇ ਦਾਇਰ ਕਰਨ ਲਈ ਕਿਹਾ ਸੀ। -ਪੀਟੀਆਈ
Advertisement
Advertisement