ਲੰਗਰ ਹਾਲ ਦੀ ਇਮਾਰਤ ਬਣਾਉਣ ਦਾ ਉਦਘਾਟਨ
05:23 AM Jul 02, 2025 IST
ਭੋਗਪੁਰ: ਛੇਵੀਂ ਪਾਤਸ਼ਾਹੀ ਗੁਰੂ ਹਰਿਗੋਬਿੰਦ ਸਾਹਿਬ ਦੀ ਯਾਦ ਵਿੱਚ ਸੁਸ਼ੋਭਿਤ ਇਤਿਹਾਸਕ ਗੁਰਦੁਆਰਾ ਸ਼ਹੀਦ ਬਾਬਾ ਦਿੱਤ ਮੱਲ ਪਿੰਡ ਕੁਰੇਸ਼ੀਆਂ ਦੇ ਸਾਹਮਣੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰ ਹਾਲ ਬਣਾਉਣ ਦਾ ਕੰਮ ਧਾਰਮਿਕ ਰਸਮਾਂ ਨਿਭਾ ਕੇ ਸ਼ੁਰੂ ਕੀਤਾ ਗਿਆ। ਗ੍ਰੰਥੀ ਸਿੰਘ ਭਾਈ ਕੁਲਵਿੰਦਰ ਸਿੰਘ ਨੇ ਅਰਦਾਸ ਕਰਨ ਦੀ ਸੇਵਾ ਨਿਭਾਈ ਅਤੇ ਸਰਪੰਚ ਮਨਜੀਤ ਸਿੰਘ ਨੇ ਪੰਜ ਇੱਟਾਂ ਰੱਖ ਕੇ ਕੰਮ ਸ਼ੁਰੂ ਕਰਵਾਇਆ।
ਮੁੱਖ ਸੇਵਾਦਾਰ ਭਾਈ ਸਾਹਿਬ ਸਿੰਘ ਨੇ ਦੱਸਿਆ ਕਿ ਲੰਗਰ ਹਾਲ ਦੀ ਇਮਾਰਤ ਹੇਠ ਪਹਿਲਾਂ ਬੇਸਮੈਂਟ ਤਿਆਰ ਕੀਤੀ ਜਾਵੇਗੀ ਜਿਸ ਦੇ ਉੱਪਰ ਲੰਗਰ ਹਾਲ ਦੀ ਇਮਾਰਤ ਆਧੁਨਿਕ ਢੰਗ ਨਾਲ ਬਣੇਗੀ। ਉਨ੍ਹਾਂ ਦੱਸਿਆ ਸ਼ੁਰੂਆਤ ਕਰਨ ਸਮੇਂ ਭੰਡਾਰੀ ਕਾਰ ਬਾਜ਼ਾਰ ਭੋਗਪੁਰ ਦੇ ਮਾਲਕ ਗੋਲਡੀ ਭੰਡਾਰੀ ਅਤੇ ਟੋਨੀ ਭੰਡਾਰੀ ਨੇ ਸੀਮਿੰਟ ਦਾ ਭਰਿਆ ਟਰੱਕ ਲੰਗਰ ਹਾਲ ਦੀ ਇਮਾਰਤ ਬਣਾਉਣ ਲਈ ਭੇਜ ਦਿੱਤਾ ਹੈ ਅਤੇ ਪਿੰਡ ਕੁਰੇਸ਼ੀਆਂ ਦੇ ਵਾਸੀ ਗਗਸੰਤੋਖ ਸਿੰਘ ਨੇ ਪੰਜ ਲੱਖ ਰੁਪਏ ਭੇਟ ਕੀਤੇ। -ਪੱਤਰ ਪ੍ਰੇਰਕ
Advertisement
Advertisement
Advertisement