ਲੋਕ ਹਿੱਤ ਸੰਸਥਾ ਨੇ ਬੱਚਿਆਂ ਨੂੰ ਕੋਟੀਆਂ ਵੰਡੀਆਂ
05:51 AM Jan 07, 2025 IST
ਰਾਜਪੁਰਾ: ਇੱਥੋਂ ਦੀ ਦਾਣਾ ਮੰਡੀ ਨਜ਼ਦੀਕ ਝੁੱਗੀਆਂ ਵਿੱਚ ਲੋਕ ਹਿੱਤ ਸੰਸਥਾ ਵੱਲੋਂ ਸੰਸਥਾ ਦੇ ਪ੍ਰਧਾਨ ਸੰਦੀਪ ਜਿੰਦਲ ਦੀ ਅਗਵਾਈ ਹੇਠ 32ਵਾਂ ਸਾਲਾਨਾ ਸਮਾਗਮ ਕਰਵਾਇਆ ਗਿਆ, ਜਿਸ ਵਿੱਚ 80 ਲੋੜਵੰਦ ਬੱਚਿਆਂ ਨੂੰ ਕੋਟੀਆਂ ਅਤੇ ਚੱਪਲਾਂ ਵੰਡੀਆਂ ਗਈਆਂ। ਸਮਾਗਮ ਵਿਚ ਭਾਜਪਾ ਕਾਰਜਕਾਰਨੀ ਮੈਂਬਰ ਸੰਜੀਵ ਮਿੱਤਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸ੍ਰੀ ਮਿੱਤਲ ਨੇ ਸੰਸਥਾ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਜਗਦੀਸ਼ ਹਿਤੈਸ਼ੀ, ਦਲਜੀਤ ਸਿੰਘ ਰਾਠੌਰ, ਲਵ ਬੱਤਰਾ, ਰਿੱਕੀ ਵਾਲੀਆ, ਰਾਕੇਸ਼ ਕੁਮਾਰ ਲਵਲੀ ਤੇ ਡਾ. ਸੰਦੀਪ ਸਿੱਕਾ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ
Advertisement
Advertisement