ਲੋਪੋਂ ਵਿੱਚ ਨਾਟਕ ‘ਭਾਸ਼ਾ ਵਹਿੰਦਾ ਦਰਿਆ’ ਖੇਡਿਆ
05:20 AM May 11, 2025 IST
ਦੋਰਾਹਾ: ਨੇੜਲੇ ਪਿੰਡ ਲੋਪੋਂ ਵਿੱਚ ਅੱਜ ਡਾ. ਸੋੋਮਪਾਲ ਹੀਰਾ ਨੇ ਆਪਣਾ ਨਾਟਕ ‘ਭਾਸ਼ਾ ਵਹਿੰਦਾ ਦਰਿਆ’ ਦਰਸ਼ਕਾਂ ਦੇ ਇੱਕਠ ਵਿੱਚ ਖੇਡਿਆ। ਇਸ ਨਾਟਕ ਵਿੱਚ ਡਾ. ਹੀਰਾ ਨੇ ਜਿੱਥੇ ਸਾਡੀ ਮਾਤ ਭਾਸ਼ਾ ਪੰਜਾਬੀ ਦੇ 1947 ਤੋਂ ਲੈ ਕੇ ਅੱਜ ਦੇ ਦੌਰ ਵਿਚ ਵਹਿੰਦੇ ਭਾਸ਼ਾ ਦੇ ਦਰਿਆ ਰੂਪੀ ਵਹਿਣ ਦਾ ਜ਼ਿਕਰ ਕੀਤਾ ਉੱਥੇ ਉਨ੍ਹਾਂ ਆਪਣੀ ਅਦਾਕਾਰੀ ਨਾਲ ਪੰਜਾਬੀ ਮਾਤ ਭਾਸ਼ਾ ਦਾ ਸਾਡੇ ਜੀਵਨ ਵਿਚ ਕੀ ਯੋਗਦਾਨ ਹੈ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਕੁਲਵੰਤ ਸਿੰਘ ਗਿੱਲ ਨੇ ਗ੍ਰਾਮ ਪੰਚਾਇਤ ਲੋਪੋਂ ਦੇ ਸਮੂਹ ਨਗਰ ਨਿਵਾਸੀਆਂ ਦਾ ਆਪਣੀ ਟੀਮ ਵੱਲੋਂ ਧੰਨਵਾਦ ਕਰਦਿਆਂ ਬੱਚਿਆਂ ਨੂੰ ਉਚੇਰੀ ਵਿੱਦਿਆ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਰਪੰਚ ਨਵਨੀਤ ਕੌਰ, ਗੁਰਮੀਤ ਸਿੰਘ ਲਾਡੀ, ਸੰਤ ਰਾਮ ਸਿੰਘ, ਕਰਨੈਲ ਸਿੰਘ, ਇੰਦਰਜੀਤ ਕੌਰ, ਪਰਮਿੰਦਰ ਕੌਰ, ਰਾਜਿੰਦਰ ਕੌਰ, ਹਰਦੀਪ ਸਿੰਘ, ਹਰਜਿੰਦਰ ਸਿੰਘ, ਸਤਵਿੰਦਰ ਸਿੰਘ, ਜਸਪਾਲ ਸਿੰਘ, ਗੁਰਦੀਪ ਸਿੰਘ, ਕਰਮਜੀਤ ਸਿੰਘ, ਦਵਿੰਦਰ ਸਿੰਘ ਤੇ ਹੋਰ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement