ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ
04:44 AM Jun 04, 2025 IST
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 3 ਜੂਨ
ਸ੍ਰੀ ਲਕਸ਼ਮੀ ਨਰਾਇਣ ਮੰਦਰ ਵਿਚ ਨਰ ਨਰਾਇਣ ਸੇਵਾ ਸਮਿਤੀ ਵਲੋਂ ਅੱਜ 60 ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰੀ ਰਾਸ਼ਨ ਵੰਡਿਆ ਗਿਆ। ਸਮਿਤੀ ਦੇ ਸੰਸਥਾਪਕ ਪ੍ਰਧਾਨ ਮੁਨੀਸ਼ ਭਾਟੀਆ ਨੇ ਜਾਣਕਾਰੀ ਦਿੱਤੀ ਕਿ ਸਮਿਤੀ ਪਿਛਲੇ 15 ਸਾਲਾਂ ਤੋਂ ਲਗਾਤਾਰ ਨਿਰਸੁਆਰਥ ਲੋੜਵੰਦਾਂ ਤੇ ਬੇਸਹਾਰਾ ਲੋਕਾਂ ਦੀ ਮਦਦ ਕਰ ਰਹੀ ਹੈ। ਇਸ ਤੋਂ ਇਲਾਵਾ ਸਮਿਤੀ ਕਿਸੇ ਵੀ ਜ਼ਰੂਰਤਮੰਦ ਦੇ ਇਲਾਜ, ਪੜ੍ਹਾਈ ਲਈ, ਵਿਆਹ ਵਿੱਚ, ਕੱਪੜੇ ਵੰਡਣ, ਭੋਜਨ ਵੰਡਣ ਤੇ ਅਪਾਹਜਾਂ ਦੀ ਨਿਰੰਤਰ ਸੇਵਾ ਕਰ ਰਹੀ ਹੈ। ਉਨ੍ਹਾਂ ਸਮਿਤੀ ਨਾਲ ਜੁੜੇ ਮੈਂਬਰਾਂ ਤੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਹ ਸਾਰੇ ਕਾਰਜ ਉਨ੍ਹਾਂ ਦੀ ਮਦਦ ਨਾਲ ਹੀ ਸੰਭਵ ਹੋ ਰਹੇ ਹਨ। ਇਸ ਮੌਕੇ ਸਮਿਤੀ ਦੇ ਮੁਨੀਸ਼ ਭਾਟੀਆ, ਵਿਨੋਦ ਅਰੋੜਾ, ਵਿਨੋਦ ਸ਼ਰਮਾ, ਸਤਪਾਲ ਭਾਟੀਆ, ਕਰਨੈਲ ਸਿੰਘ, ਪੰਕਜ ਮਿੱਤਲ ਤੇ ਮੰਦਰ ਸੰਚਾਲਕ ਅਚਾਰੀਆ ਕ੍ਰਿਸ਼ਨਾ ਨੰਦ ਭੱਟ ਮੌਜੂਦ ਸਨ।
Advertisement
Advertisement