ਲੋਕ ਸੇਵਾ ਮੰਚ ਵੱਲੋਂ ਖੂਨਦਾਨ ਕੈਂਪ
05:40 AM May 21, 2025 IST
ਦੇਵੀਗੜ੍ਹ: ਸਮਾਜ ਸੇਵੀ ਸੰਸਥਾ ਲੋਕ ਸੇਵਾ ਮੰਚ ਵੱਲੋਂ 38ਵਾਂ ਖੂਨਦਾਨ ਕੈਂਪ ਸਟੇਟ ਬੈਂਕ ਆਫ ਇੰਡੀਆ ਬ੍ਰਾਂਚ ਦੇਵੀਗੜ੍ਹ ਦੇ ਸਹਿਯੋਗ ਨਾਲ ਪ੍ਰਧਾਨ ਕਰਮਜੀਤ ਸਿੰਘ ਦੀ ਅਗਵਾਈ ਹੇਠ ਡੀਏਵੀ ਮਾਡਲ ਸਕੂਲ ਦੇਵੀਗੜ੍ਹ ਵਿੱਚ ਲਗਾਇਆ ਗਿਆ। ਕੈਂਪ ਦਾ ਉਦਘਾਟਨ ਸਟੇਟ ਬੈਂਕ ਆਫ ਇੰਡੀਆ ਬ੍ਰਾਂਚ ਦੇਵੀਗੜ੍ਹ ਦੇ ਮੈਨੇਜਰ ਗੁਰਪ੍ਰੀਤ ਕੌਰ ਨੇ ਕੀਤਾ। ਜਨਰਲ ਸਕੱਤਰ ਹਰਜੀਤ ਸਿੰਘ ਬਿੱਟੂ ਨੇ ਦੱਸਿਆ ਕਿ ਕੈਂਪ ’ਚ 53 ਜਣਿਆਂ ਵੱਲੋਂ ਖੂਨਦਾਨ ਕੀਤਾ ਗਿਆ। ਮੰਚ ਵੱਲੋਂ ਬੈਂਕ ਅਧਿਕਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਚੇਅਰਮੈਨ ਹਰਦੇਵ ਸਿੰਘ ਘੜਾਮ, ਗਣੇਸ਼ੀ ਲਾਲ, ਕੌਂਸਲਰ ਬੂਟਾ ਥਿੰਦ ਤੇ ਗੁਰਮੀਤ ਸਿੰਘ ਕਾਹਲੋਂ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement