ਲੋਕ ਲਿਖਾਰੀ ਸਭਾ ਵੱਲੋਂ ਸਮਾਗਮ
ਗੁਰਦਾਸਪੁਰ: ਲੋਕ ਲਿਖਾਰੀ ਸਭਾ, ਗੁਰਦਾਸਪੁਰ ਵੱਲੋਂ ਜ਼ਿਲ੍ਹਾ ਸਾਹਿਤ ਕੇਂਦਰ ਗੁਰਦਾਸਪੁਰ ਦੇ ਸਹਿਯੋਗ ਨਾਲ ਇੱਥੋਂ ਦੇ ਰਾਮ ਸਿੰਘ ਦੱਤ ਯਾਦਗਾਰ ਹਾਲ ਵਿੱਚ ਸੀਤਲ ਸਿੰਘ ਗੁੰਨੋਪੁਰੀ ਦੇ ਗ਼ਜ਼ਲ ਸੰਗ੍ਰਹਿ ‘ਤਾਰਿਆਂ ਦਾ ਹਜੂਮ’ ਉੱਤੇ ਚਰਚਾ ਕਰਵਾਈ ਗਈ। ਇਹ ਸਮਾਗਮ ਸੁਲੱਖਣ ਸਰਹੱਦੀ, ਡਾ. ਰਾਜਵਿੰਦਰ ਕੌਰ, ਮੱਖਣ ਕੁਹਾੜ, ਡਾ. ਲੇਖ ਰਾਜ, ਮਲਕੀਅਤ ਸਿੰਘ ਸੁਹਲ, ਮੰਗਤ ਚੰਚਲ, ਜੇ ਪੀ ਖਰਲਾਂ ਵਾਲਾ, ਗੁਰਮੀਤ ਬਾਜਵਾ, ਸੀਤਲ ਗੁੰਨੋਪੁਰੀ ‘ਤੇ ਆਧਾਰਤ ਪ੍ਰਧਾਨਗੀ ਮੰਡਲ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ। ਇਸ ਦੌਰਾਨ ਡਾ. ਲੇਖ ਰਾਜ ਅਤੇ ਮੰਗਤ ਚੰਚਲ ਨੇ ਗੁੰਨੋਪੁਰੀ ਦੀ ਸ਼ਾਇਰੀ ਦੀਆਂ ਰਮਜ਼ਾਂ ਦਾ ਤਾਰਕਿਕ ਵਿਸ਼ਲੇਸ਼ਣ ਕਰਦਿਆਂ ਆਪੋ-ਆਪਣੇ ਪੇਪਰ ਪੜ੍ਹੇ। ਡਾ. ਰਾਜਵਿੰਦਰ ਕੌਰ, ਸੁਭਾਸ਼ ਦੀਵਾਨਾ, ਮੱਖਣ ਕੁਹਾੜ ਤੇ ਸੁਲੱਖਣ ਸਰਹੱਦੀ ਨੇ ਸ਼ਾਇਰ ਨੂੰ ਮਿਆਰੀ ਪੁਸਤਕ ਲਿਖਣ ਲਈ ਵਧਾਈ ਦਿੱਤੀ ਤੇ ਆਪਣੇ ਸੁਝਾਅ ਦਿੱਤੇ। ਚਰਚਾ ਉਪਰੰਤ ਸੁਲੱਖਣ ਸਰਹੱਦੀ ਅਤੇ ਸੁਭਾਸ਼ ਦੀਵਾਨਾ ਨੂੰ ਸਾਹਿਤਕ ਪ੍ਰਾਪਤੀਆਂ ਲਈ ਸਨਮਾਨਿਆ ਗਿਆ। ਇਸ ਉਪਰੰਤ ਕਵੀ ਦਰਬਾਰ ਵਿੱਚ ਵਿਜੇ ਅਗਨੀਹੋਤਰੀ, ਕੁਲਦੀਪ ਸਿੰਘ ਘਾਗਲਾ, ਰਮੇਸ਼ ਕੁਮਾਰ ਜਾਨੂੰ, ਪ੍ਰਿੰਸ ਚੌਂਤਾ, ਲੱਖਣ ਮੇਘੀਆਂ, ਵਿਜੇ ਤਾਲਿਬ, ਸੁਲਤਾਨ ਭਾਰਤੀ, ਦੇਵ ਰਾਜ ਖੁੰਡਾ, ਰਜੇਸ਼ ਬੱਬੀ, ਪ੍ਰੀਤ ਰਾਣਾ, ਸੁਭਾਸ਼ ਸੂਫ਼ੀ, ਪ੍ਰਤਾਪ ਪਾਰਸ, ਸਟੀਫਨ, ਗੁਰਮੀਤ ਪਾਹੜਾ, ਮਹੇਸ਼ ਚੰਦਰਭਾਨੀ, ਰਜਿੰਦਰ ਛੀਨਾ, ਲਵਦੀਪ ਪਾਮਾ, ਜਨਕ ਰਾਜ ਰਠੌਰ, ਜੋਗਿੰਦਰ ਸਿੰਘਪੁਰੀਆ, ਮਲਕੀਅਤ ਸੁਹਲ, ਹੀਰਾ ਸਿੰਘ ਸੈਣੀ, ਬਲਦੇਵ ਸਿੱਧੂ ਆਦਿ ਨੇ ਰਚਨਾਵਾਂ ਸੁਣਾਈਆਂ। -ਨਿੱਜੀ ਪੱਤਰ ਪ੍ਰੇਰਕ