ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੋਕ ਏਕਤਾ ਤੇ ਸਾਂਝੇ ਸੰਘਰਸ਼ ਨਾਲ ਟੁੱਟਣ ਤੋਂ ਬਚਿਆ ਬਲਾਕ ਸਿੱਧਵਾਂ ਬੇਟ

06:55 AM Jun 09, 2025 IST
featuredImage featuredImage
ਸੰਘਰਸ਼ ਦੀ ਜਿੱਤ ਤੇ ਜਸ਼ਨ ਮਨਾਉਂਦੇ ਜਨਤਕ ਜਥੇਬੰਦੀਆਂ ਦੇ ਨੁਮਾਇੰਦੇ। -ਫੋਟੋ: ਸ਼ੇਤਰਾ

ਜਸਬੀਰ ਸਿੰਘ ਸ਼ੇਤਰਾ

Advertisement

ਜਗਰਾਉਂ, 8 ਜੂਨ
ਸਰਕਾਰ ਵਲੋਂ ਬਲਾਕਾਂ ਦੇ ਪੁਰਗਠਨ ਕਰਨ ਦੇ ਨਾਮ ਹੇਠ ਪੁਰਾਣੇ ਬਲਾਕਾਂ ਨੂੰ ਤੋੜ ਕੇ ਉਨ੍ਹਾਂ ਦੇ ਪਿੰਡ ਦੂਸਰੇ ਬਲਾਕਾਂ ਵਿੱਚ ਮਰਜ ਕਰਨ ਦੀ ਯੋਜਨਾ ਖ਼ਿਲਾਫ਼ ਜਨਤਕ ਜਥੇਬੰਦੀਆਂ ਦੇ ਸਾਂਝੈ ਸੰਘਰਸ਼ ਮਗਰੋਂ ਬਲਾਕ ਸਿੱਧਵਾਂ ਬੇਟ ਟੁੱਟਣ ਤੋਂ ਬਚ ਗਿਆ ਹੈ। ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ, ਜਮਹੂਰੀ ਕਿਸਾਨ ਸਭਾ ਪੰਜਾਬ ਅਤੇ ਦਿਹਾਤੀ ਮਜ਼ਦੂਰ ਸਭਾ ਪੰਜਾਬ ਵਲੋਂ ਕਸਬਾ ਸਿੱਧਵਾ ਬੇਟ ਵਿੱਚ ਇਲਾਕੇ ਦੀਆਂ ਪੰਚਾਇਤਾਂ, ਨਗਰ ਨਿਵਾਸੀਆਂ ਅਤੇ ਆਮ ਲੋਕਾਂ ਨੂੰ ਨਾਲ ਲੈ ਕੇ ਕੀਤੇ ਗਏ ਅੰਦੋਲਨ ਤਹਿਤ ਬਲਾਕ ਸਿੱਧਵਾ ਬੇਟ ਨੂੰ ਤੋੜਨ ਦਾ ਫ਼ੈਸਲਾ ਸਰਕਾਰ ਨੇ ਮੁਲਤਵੀ ਕਰ ਦਿੱਤਾ।

ਇਸ ਫ਼ੈਸਲੇ ਸਬੰਧੀ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਮਿਊਨਿਸਟ ਆਗੂਆਂ ਗੁਰਮੇਲ ਸਿੰਘ ਰੂਮੀ, ਬਲਰਾਜ ਸਿੰਘ ਕੋਟਉਮਰਾ ਅਤੇ ਬਲਜੀਤ ਸਿੰਘ ਗੋਰਸੀਆਂ ਨੇ ਆਖਿਆ ਕਿ ਸਰਕਾਰ ਨੇ ਸਿੱਧਵਾਂ ਬੇਟ ਦੇ ਪਿੰਡਾਂ ਨੂੰ ਤੋੜਨ ਦਾ ਜੋ ਫ਼ੈਸਲਾ ਕੀਤਾ ਸੀ ਉਹ ਫਿਲਹਾਲ ਟਾਲ ਦਿੱਤਾ ਹੈ। ਉਨ੍ਹਾਂ ਆਖਿਆ ਕਿ ਇਸ ਇਲਾਕੇ ਦੇ ਲੋਕਾਂ ਵਲੋਂ ਵੱਡੇ ਪੱਧਰ 'ਤੇ ਇਕੱਠੇ ਹੋ ਕੇ ਸਿੱਧਵਾ ਬੇਟ ਬਾਜ਼ਾਰ ਅਤੇ ਇਲਾਕੇ ਦੇ ਪਿੰਡਾਂ ਵਿੱਚ ਇਸ ਫ਼ੈਸਲੇ ਖ਼ਿਲਾਫ਼ ਮੁਹਿੰਮ ਚਲਾਈ ਗਈ ਸੀ। ਇਸ ਦੇ ਨਤੀਜੇ ਵਜੋਂ ਅੱਜ ਸਿੱਧਵਾ ਬੇਟ ਬਲਾਕ ਦੇ ਪਿੰਡਾਂ ਨੂੰ ਤੋੜਨ ਦਾ ਫ਼ੈਸਲਾ ਮੁਲਤਵੀ ਹੋ ਗਿਆ ਹੈ। ਉਨ੍ਹਾਂ ਇਸ ਫ਼ੈਸਲੇ ਨੂੰ ਲੋਕਾਂ ਦੀ ਏਕਤਾ ਸੰਘਰਸ਼ ਦੀ ਜਿੱਤ ਦੱਸਿਆ ਹੈ।

Advertisement

ਉਨ੍ਹਾਂ ਆਖਿਆ ਕਿ ਇਹ ਫ਼ੈਸਲਾ ਲਾਗੂ ਹੋਣ ਦੇ ਨਾਲ ਬਹੁਤ ਸਾਰੇ ਪਿੰਡਾਂ ਨੂੰ ਬਲਾਕਾਂ ਤੋਂ ਦੂਰ ਦਰਾਜ ਦੇ ਬਲਾਕਾਂ ਦੇ ਨਾਲ ਲਾਉਣ ਨਾਲ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਣਾ ਸੀ। ਆਗੂਆਂ ਨੇ ਆਖਿਆ ਕਿ ਸਰਕਾਰ ਨੂੰ ਇਸ ਤਰ੍ਹਾਂ ਦੇ ਕਿਸੇ ਵੀ ਤਰ੍ਹਾਂ ਦੇ ਫ਼ੈਸਲੇ ਕਰਨ ਤੋਂ ਪਹਿਲਾਂ ਲੋਕਾਂ ਦੀਆਂ ਸਹੂਲਤਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਅੱਜ ਦੇ ਇਸ ਫ਼ੈਸਲੇ ਤੇ ਤਸੱਲੀ ਜ਼ਾਹਿਰ ਕਰਦਿਆਂ ਉਨ੍ਹਾਂ ਆਖਿਆ ਕਿ ਉਹ ਜਲਦੀ ਹੀ ਮੀਟਿੰਗ ਕਰਕੇ ਲੋਕਾਂ ਨੂੰ ਇਸ ਜੇਤੂ ਅੰਦੋਲਨ ਤੋਂ ਜਾਣੂ ਕਰਵਾਉਣਗੇ। ਸਰਕਾਰ ਦੇ ਇਸ ਫ਼ੈਸਲੇ ਤੋਂ ਖੁਸ਼ ਹੁੰਦਿਆਂ ਬੇਅੰਤ ਸਿੰਘ ਸਰਪੰਚ ਸਲੇਮਪੁਰਾ ਟਿੱਬਾ, ਸਰਪੰਚ ਹਰਮੀਤ ਸਿੰਘ ਕੋਟਉਮਰਾ, ਸਰਪੰਚ ਭੁਪਿੰਦਰ ਸਿੰਘ ਅੱਕੂਵਾਲ, ਸਰਪੰਚ ਗੁਰਪ੍ਰੀਤ ਸਿੰਘ, ਜਸਵੰਤ ਸਿੰਘ, ਸੰਦੀਪ ਸਿੰਘ ਚੇਅਰਮੈਨ, ਬਿੰਦਰ ਸਿੰਘ ਸਰਪੰਚ ਨਵਾਂ ਸਲੇਮਪੁਰ, ਹਰਮੇਲ ਸਿੰਘ ਸਰਪੰਚ, ਅਮਰਜੀਤ ਸਿੰਘ ਪੰਚ, ਰਵਿੰਦਰ ਸਿੰਘ ਪੰਚ, ਹਰਜੀਤ ਸਿੰਘ ਪੰਚ, ਗੁਰਮੀਤ ਕੌਰ ਪੰਚ, ਸੰਦੀਪ ਸਿੰਘ, ਕਰਨੈਲ ਸਿੰਘ ਪੰਚ, ਮੋਹਨ ਸਿੰਘ ਆਦਿ ਨੇ ਲੱਡੂ ਵੰਡ ਕੇ ਇਸ ਖੁਸ਼ੀ ਦਾ ਇਜ਼ਹਾਰ ਕੀਤਾ।

Advertisement