ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੋਕਾਂ ਵੱਲੋਂ ਪੀਰਮੁਛੱਲਾ ਵਿੱਚ ਸ਼ਰਾਬ ਦੇ ਠੇਕੇ ਅੱਗੇ ਮੁਜ਼ਾਹਰਾ

05:47 AM May 20, 2025 IST
featuredImage featuredImage
ਪੀਰਮੁਛੱਲਾ ਖੇਤਰ ਵਿੱਚ ਲੋਕ ਸ਼ਰਾਬ ਦੇ ਠੇਕੇ ਦੇ ਅੱਗੇ ਮੁਜ਼ਾਹਰਾ ਕਰਦੇ ਹੋਏ। -ਫੋਟੋ: ਰੂਬਲ

ਹਰਜੀਤ ਸਿੰਘ
ਜ਼ੀਰਕਪੁਰ, 19 ਮਈ
ਪੀਰਮੁਛੱਲਾ ਖੇਤਰ ਵਿੱਚ ਪੰਚਕੂਲਾ ਹੱਦ ਨੇੜੇ ਖੁੱਲ੍ਹੇ ਸ਼ਰਾਬ ਦੇ ਠੇਕੇ ਵਿਰੁੱਧ ਵਿੱਚ ਅੱਜ ਵੱਡੀ ਗਿਣਤੀ ਲੋਕਾਂ ਨੇ ਮੁਜ਼ਾਹਰਾ ਕੀਤਾ। ਇਸ ਮੌਕੇ ਮੁਜ਼ਾਹਰਾਕਾਰੀਆਂ ਨੇ ਕਿਹਾ ਕਿ ਠੇਕੇ ਕਾਰਨ ਲੋਕਾਂ ’ਤੇ ਮਾੜਾ ਪ੍ਰਭਾਵ ਪੈ ਰਿਹਾ ਹੈ, ਉਨ੍ਹਾਂ ਇਸ ਦੀ ਥਾਂ ਬਦਲਣ ਦੀ ਮੰਗ ਕੀਤੀ। ਲੋਕਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਨੂੰ ਅਜਿਹੀ ਥਾਂ ਖੋਲ੍ਹਣਾ ਚਾਹੀਦਾ ਹੈ ਜਿਥੇ ਆਮ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।
ਮੁਜ਼ਾਹਰਾਕਾਰੀਆਂ ਦੀ ਅਗਵਾਈ ਵਾਰਡ ਨੰਬਰ-11 ਦੀ ਕੌਂਸਲਰ ਗੁਰਜੀਤ ਕੌਰ ਕਰ ਰਹੀ ਸੀ। ਗੁਰਸੇਵਕ ਸਿੰਘ, ਰਾਹੁਲ ਰਾਮਾਨੁਜ ਭਗਤ, ਸਿਬੇਸ ਮਹਿਤਾ, ਭੀਮ ਪਾਹੂਜਾ, ਨਰਿੰਦਰ ਸੇਠੀ, ਸੰਤੋਸ਼, ਸਵਿੱਤਰੀ ਦੇਵੀ, ਅੰਜੂ ਧੀਮਾਨ, ਭਾਵਨਾ, ਪ੍ਰੀਤੀ ਆਦਿ ਨੇ ਦੋਸ਼ ਲਾਇਆ ਕਿ ਇਹ ਠੇਕਾ ਸ਼ਾਮਲਾਤ ਜ਼ਮੀਨ ਵਿੱਚ ਰਿਹਾਇਸ਼ੀ ਖੇਤਰ ਨੇੜੇ ਖੋਲ੍ਹਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਇਲਾਕੇ ਦਾ ਮੁੱਖ ਰਾਹ ਹੈ। ਵੱਡੀ ਗਿਣਤੀ ਲੋਕ ਆਉਣ-ਜਾਣ ਲਈ ਇਸੇ ਦੀ ਵਰਤੋਂ ਕਰਦੇ ਹਨ। ਸ਼ਰਾਬ ਦੇ ਠੇਕੇ ਦੇ ਬਾਹਰ ਹਰ ਵੇਲੇ ਭੀੜ ਲੱਗੀ ਰਹਿੰਦੀ ਹੈ। ਇਸ ਦੇ ਨੇੜੇ ਸ਼ਾਮ ਸਮੇਂ ਮੀਟ ਆਦਿ ਵਾਲੀਆਂ ਰੇਹੜੀਆਂ ਲੱਗ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਇੱਥੋਂ ਸਾਰਾ ਦਿਨ ਸਕੂਲੀ ਬੱਚੇ ਤੇ ਔਰਤਾਂ ਲੰਘਦੀਆਂ ਹਨ ਜਿਨ੍ਹਾਂ ਨੂੰ ਮੁਸ਼ਕਲ ਆਉਂਦੀ ਹੈ। ਲੋਕਾਂ ਨੇ ਦੋਸ਼ ਲਾਇਆ ਕਿ ਸ਼ਾਮ ਵੇਲੇ ਇੱਥੇ ਸ਼ਰਾਬ ਪੀ ਕੇ ਲੋਕ ਹੁਲੜਬਾਜ਼ੀ ਕਰਦੇ ਹਨ। ਉਨ੍ਹਾਂ ਕਿਹਾ ਕਿ ਨਿਯਮ ਮੁਤਾਬਕ ਜੇ ਇਲਾਕੇ ਦੇ ਲੋਕ ਵਿਰੋਧ ਕਰਦੇ ਹਨ ਤਾਂ ਇੱਥੇ ਠੇਕਾ ਨਾ ਖੋਲ੍ਹਿਆ ਜਾਵੇ। ਉਨ੍ਹਾਂ ਕਿਹਾ ਕਿ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਵਾਲੀ ਸਰਕਾਰ ਲੋਕਾਂ ਦੇ ਘਰਾਂ ਨੇੜੇ ਠੇਕੇ ਖੋਲ੍ਹ ਰਹੀ ਹੈ।
ਐੱਸਡੀਐੱਮ ਡੇਰਾਬੱਸੀ ਅਮਿਤ ਗੁਪਤਾ ਨੇ ਕਿਹਾ ਕਿ ਮਾਮਲਾ ਆਬਕਾਰੀ ਵਿਭਾਗ ਦੇ ਧਿਆਨ ਵਿੱਚ ਲਿਆ ਕੇ ਮਸਲਾ ਹੱਲ ਕਰਵਾਇਆ ਜਾਵੇਗਾ।

Advertisement

Advertisement