ਲੋਕਾਂ ਨੇ ਸਰਕਾਰ ਦੀਆਂ ਨੀਤੀਆਂ ’ਤੇ ਮੋਹਰ ਲਾਈ: ਪਠਾਣਮਾਜਰਾ
ਸਰਬਜੀਤ ਸਿੰਘ ਭੰਗੂ
ਪਟਿਆਲਾ 22 ਦਸੰਬਰ
15 ਮੈਂਬਰੀ ਨਗਰ ਕੌਂਸਲ ਸਨੌਰ ਅਤੇ 13 ਮੈਂਬਰੀ ਨਗਰ ਪੰਚਾਇਤ ਦੇਵੀਗੜ੍ਹ ’ਤੇ ‘ਆਪ’ ਨੇ ਹੂੰਝਾਫੇਰੂ ਜਿੱਤ ਹਾਸਲ ਕੀਤੀ ਹੈ। ਦੋਵਾਂ ਥਾਵਾਂ ’ਤੇ ‘ਆਪ’ ਤੋਂ ਸਾਰੇ 28 ਉਮੀਦਵਾਰ ਬਿਨਾਂ ਮੁਕਾਬਲਾ ਹੀ ਚੁਣੇ ਗਏ ਹਨ। ਇਸ ਉਪਲਬਧੀ ’ਤੇ ਤਸੱਲੀ ਦਾ ਪ੍ਰਗਟ ਕਰਦਿਆਂ ਸਨੌਰ ਦੇ ਵਿਧਾਇਕ ਹਰਮੀਤ ਪਠਾਣਮਾਜਰਾ ਦਾ ਕਹਿਣਾ ਹੈ ਕਿ ‘ਆਪ’ ਦੇ ਹੱਕ ’ਚ ਫਤਵਾ ਦੇ ਕੇ ਲੋਕਾਂ ਨੇ ਸਰਕਾਰ ਦੀਆਂ ਨੀਤੀਆਂ ’ਤੇ ਮੋਹਰ ਲਾਈ ਹੈ। ਉਹ ਅੱਜ ਪਟਿਆਲਾ ਸ਼ਹਿਰ ’ਚ ਸਥਿਤ ਆਪਣੀ ਰਿਹਾਇਸ਼ ’ਤੇ ਨਵੇਂ ਬਣੇ ਇਨ੍ਹਾ ਕੌਂਸਲਰਾਂ ਨੂੰ ਸਾਰਟੀਫਿਕੇਟ ਵੰਡਣ ਮੌਕੇ ਸੰਬੋਧਨ ਕਰ ਰਹੇ ਸਨ। ਇਸ ਮੌਕੇ ਸੁਖਵਿੰਦਰ ਸਿੰਘ ਤੇ ਹੋਰ ‘ਆਪ’ ਆਗੂ ਵੀ ਮੌਜੂਦ ਸਨ। ਨਗਰ ਕੌਂਸਲ ਸਨੌਰ ਦੇ ਨਵੇਂ ਬਣੇ ਕੌਂਸਲਰਾਂ ’ਚ ਅਵਨੀਤ ਕੌਰ, ਵਿਕਾਸ ਰਾਮ, ਸੁਨੀਤਾ ਦੇਵੀ, ਚਰਨਜੀਤ ਸਿੰਘ, ਚਰਨਜੀਤ ਕੌਰ, ਤਰਸੇਮ ਸਿੰਘ, ਬਲਜੀਤ ਸਿੰਘ, ਬਲਜੀਤ ਸਿੰਘ, ਯੁਵਰਾਜ , ਸਤਨਾਮ ਕੌਰ, ਗੁਰਮੀਤ ਸਿੰਘ, ਜਸਬੀਰ ਕੌਰ, ਨਰਿੰਦਰ ਸਿੰਘ, ਪਿੰਕੀ ਰਾਣੀ, ਪਰਦੀਪ ਕੁਮਾਰ ਅਤੇ ਕੰਵਲਜੀਤ ਕੌਰ ਸ਼ਾਮਲ ਹਨ। ਇਸੇ ਤਰ੍ਹਾਂ ਦੇਵੀਗੜ੍ਹ ਦੇ ਕੌਂਸਲਰਾਂ ’ਚ ਕੈਲਾਸ਼ ਰਾਮ ਖਨੇਜਾ, ਹੈਪੀ ਰਾਮ, ਸਰਵਜੀਤ ਕੌਰ, ਬਲਿਹਾਰ ਰਾਮ, ਸਵਿੰਦਰਕੋਰ ਧੰਜੂ, ਬੂਟਾ ਸਿੰਘ, ਕਮਲਜੀਤ ਕੌਰ, ਸ਼ੁਭਮ ਲਾਂਬਾ, ਲਖਵੀਰ ਸਿੰਘ, ਸੁਖਵਿੰਦਰਸਿੰਘ , ਡਾ.ਰਾਜਪਾਲ ਅਤੇ ਕਰਮਜੀਤ ਸਿੰਘ ਢਿੱਲੋਂ ਸ਼ਾਮਲ ਹਨ।