ਲੈਫਟੀਨੈਂਟ ਸ਼ਸ਼ਾਂਕ ਤਿਵਾੜੀ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ
05:07 AM May 25, 2025 IST
ਅਯੁੱਧਿਆ, 24 ਮਈ
ਸਿੱਕਮ ’ਚ ਜਵਾਨ ਨੂੰ ਬਚਾਉਂਦਿਆਂ ਆਪਣੀ ਜਾਨ ਕੁਰਬਾਨ ਕਰਨ ਵਾਲੇ ਸਿੱਕਮ ਸਕਾਊਟਸ, ਗੋਰਖਾ ਰਾਈਫਲ ਰੈਜੀਮੈਂਟ ਦੇ ਲੈਫਟੀਨੈਂਟ ਸ਼ਸ਼ਾਂਕ ਤਿਵਾੜੀ ਦਾ ਅੱਜ ਸਰਯੂ ਨਦੀ ਕਿਨਾਰੇ ਸ਼ਮਸ਼ਾਨਘਾਟ ’ਚ ਪੂਰੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਉਸ ਦੇ ਪਿਤਾ ਜੰਗ ਬਹਾਦੁਰ ਤਿਵਾੜੀ ਨੇ ਆਖਰੀ ਰਸਮਾਂ ਨਿਭਾਈਆਂ। 22 ਸਾਲਾ ਸ਼ਹੀਦ ਸ਼ਸ਼ਾਂਕ ਤਿਵਾੜੀ ਦੀ ਲਾਸ਼ ਲੰਘੀ ਰਾਤ ਅਯੁੱਧਿਆ ਦੇ ਫੌਜੀ ਹਸਪਤਾਲ ’ਚ ਰੱਖੀ ਗਈ। ਅੱਜ ਸਵੇਰੇ ਸੈਨਾ ਦੇ ਅਧਿਕਾਰੀ ਸ਼ਹੀਦ ਦੀ ਲਾਸ਼ ਉਸ ਦੀ ਰਿਹਾਇਸ਼ ’ਤੇ ਲਿਆਏ ਜਿੱਥੇ ਅੰਤਿਮ ਯਾਤਰਾ ’ਚ ਵੱਡੀ ਗਿਣਤੀ ’ਚ ਪੁੱਜੇ ਲੋਕਾਂ ਨੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਕਈ ਸੀਨੀਅਰ ਸਿਆਸੀ ਆਗੂਆਂ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਫਸਰਾਂ ਨੇ ਵੀ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ। -ਪੀਟੀਆਈ
Advertisement
Advertisement