ਲੈਫਟੀਨੈਂਟ ਬਣੀ ਪੱਲਵੀ ਦੇ ਘਰ ਵਧਾਈ ਦੇਣ ਪੁੱਜੇ ਕਟਾਰੂਚੱਕ
ਐੱਨਪੀ ਧਵਨ
ਪਠਾਨਕੋਟ, 9 ਸਤੰਬਰ
‘ਵਿਧਾਨ ਸਭਾ ਹਲਕਾ ਭੋਆ ਅਤੇ ਜ਼ਿਲ੍ਹਾ ਪਠਾਨਕੋਟ ਲਈ ਬਹੁਤ ਮਾਣ ਦੀ ਗੱਲ ਹੈ ਕਿ ਇੱਕ ਛੋਟੇ ਜਿਹੇ ਪਿੰਡ ਸਿੰਬਲੀ ਦੀ ਧੀ ਪੱਲਵੀ ਨੇ ਲੈਫਟੀਨੈਂਟ ਬਣ ਕੇ ਇਸ ਧਾਰਨਾ ਨੂੰ ਰੱਦ ਕਰ ਦਿੱਤਾ ਹੈ ਕਿ ਧੀਆਂ ਮਾਪਿਆਂ ’ਤੇ ਬੋਝ ਹੁੰਦੀਆਂ ਹਨ।’ ਇਹ ਗੱਲ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਪਿੰਡ ਸਿੰਬਲੀ ਵਿਖੇ ਫੌਜ ਵਿੱਚ ਲੈਫਟੀਨੈਂਟ ਬਣੀ ਪੱਲਵੀ ਦੇ ਘਰ ਪਹੁੰਚ ਕੇ ਪਰਿਵਾਰ ਨੂੰ ਸ਼ੁੱਭਕਾਮਨਾਵਾਂ ਦੇਣ ਮੌਕੇ ਕਹੀ।
ਇਸ ਮੌਕੇ ਬਲਾਕ ਪ੍ਰਧਾਨ ਪਵਨ ਕੁਮਾਰ ਫੌਜੀ, ਸਾਹਿਬ ਸਿੰਘ ਸਾਬਾ, ਖੁਸ਼ਬੀਰ ਕਾਟਲ, ਪੱਲਵੀ ਦੇ ਪਿਤਾ ਰਵਿੰਦਰ ਸਿੰਘ, ਮਾਤਾ ਸ਼ਿਵਾਨੀ ਦੇਵੀ ਅਤੇ ਹੋਰ ਆਗੂ ਹਾਜ਼ਰ ਸਨ। ਮੰਤਰੀ ਨੇ ਪੱਲਵੀ ਨੂੰ ਸਨਮਾਨਿਤ ਵੀ ਕੀਤਾ।
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਅੱਜ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਕਿ ਉਨ੍ਹਾਂ ਦੇ ਇਲਾਕੇ ਦੀ ਲਡ਼ਕੀ ਜੋ ਸੀਡੀਐੱਸ ਦੀ ਪ੍ਰੀਖਿਆ ਤੋਂ ਬਾਅਦ ਆਰਮੀ ਵਿੱਚ ਬਤੌਰ ਲੈਫਟੀਨੈਂਟ ਬਣੀ ਹੈ। ਇਹ ਪੂਰੇ ਪੰਜਾਬ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਪੱਲਵੀ ਨੇ ਪੂਰੇ ਦੇਸ਼ ਅੰਦਰ ਆਪਣੇ ਮਾਤਾ ਪਿਤਾ ਅਤੇ ਖੇਤਰ ਦਾ ਨਾਮ ਰੋਸ਼ਨ ਕੀਤਾ ਹੈ।