ਲੈਫਟੀਨੈਂਟ ਦੀਕਸ਼ਾ ਦਾ ਸਨਮਾਨ
05:47 AM Jun 02, 2025 IST
ਪਠਾਨਕੋਟ: ਪਠਾਨਕੋਟ ਦੀ ਦੀਕਸ਼ਾ ਕੌਮੀ ਪੱਧਰ ’ਤੇ ਹੋਏ ਸੀਡੀਐੱਸ ਟੈਸਟ ਨੂੰ ਪਾਸ ਕਰਕੇ ਭਾਰਤੀ ਸੈਨਾ ਵਿੱਚ ਲੈਫਟੀਨੈਂਟ ਬਣੀ ਹੈ। ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਅਭਿਯਮ ਸ਼ਰਮਾ ਨੇ ਲੈਫਟੀਨੈਂਟ ਦੀਕਸ਼ਾ ਦਾ ਸਨਮਾਨ ਕਰਨ ਮਗਰੋਂ ਸੰਬੋਧਨ ਕਰਦਿਆਂ ਕਿਹਾ ਕਿ ਜਿੱਥੇ ਦੀਕਸ਼ਾ ਦੇ ਮਾਪੇ ਮਾਣ ਮਹਿਸੂਸ ਕਰ ਰਹੇ ਸਨ, ਉਥੇ ਹਰੇਕ ਪਠਾਨਕੋਟ ਵਾਸੀ, ਦੀਕਸ਼ਾ ਦੇ ਜਜ਼ਬੇ ਦੀ ਪ੍ਰਸ਼ੰਸਾ ਕਰ ਰਹੇ ਹਨ। ਕੁਮਾਰੀ ਦੀਕਸ਼ਾ ਨੇ ਐਡਵੋਕੇਟ ਅਭਿਯਮ ਸ਼ਰਮਾ ਵੱਲੋਂ ਸਨਮਾਨ ਪ੍ਰਾਪਤ ਕਰਨ ਸਮੇਂ ਦੱਸਿਆ ਕਿ ਉਹ ਬਚਪਨ ਤੋਂ ਹੀ ਕੁੱਝ ਅਜਿਹਾ ਕਰਨਾ ਚਾਹੁੰਦੀ ਸੀ, ਜਿਸ ਤੋਂ ਲੜਕੀਆਂ ਨੂੰ ਪ੍ਰੇਰਨਾ ਮਿਲੇ। ਉਸ ਨੇ ਕਿਹਾ ਕਿ ਦੁਨੀਆ ਵਿੱਚ ਕੁੱਝ ਵੀ ਅਸੰਭਵ ਨਹੀਂ ਹੁੰਦਾ, ਸਿਰਫ ਇੱਛਾ ਸ਼ਕਤੀ ਹੋਣੀ ਜ਼ਰੂਰੀ ਹੈ। -ਪੱਤਰ ਪ੍ਰੇਰਕ
Advertisement
Advertisement