ਲੈਫਟੀਨੈਂਟ ਕਰਨਲ ਦੀ ਸਰਕਾਰੀ ਰਿਹਾਇਸ਼ ਵਿੱਚ ਚੋਰੀ
06:22 AM Dec 13, 2024 IST
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 12 ਦਸੰਬਰ
ਚੋਰਾਂ ਨੇ ਲੈਫਟੀਨੈਂਟ ਕਰਨਲ ਦੀ ਸਰਕਾਰੀ ਰਿਹਾਇਸ਼ ਨੂੰ ਨਿਸ਼ਾਨਾ ਬਣਾਉਂਦਿਆਂ ਤਾਲੇ ਤੋੜ ਕੇ ਲੱਖਾਂ ਰੁਪਏ ਦਾ ਸਾਮਾਨ ਅਤੇ ਵਿਦੇਸ਼ੀ ਸ਼ਰਾਬ ਦੀਆਂ ਬੋਤਲਾਂ ਚੋਰੀ ਕਰ ਲਈਆਂ। ਨੋਇਡਾ ਤੋਂ ਪਰਤਣ ਤੋਂ ਬਾਅਦ ਫੌਜੀ ਅਧਿਕਾਰੀ ਨੇ ਮਾਮਲੇ ਦੀ ਸੂਚਨਾ ਪੁਲੀਸ ਨੂੰ ਦਿੱਤੀ ਹੈ। ਬਾਗਪਤ ਦੇ ਰਹਿਣ ਵਾਲੇ ਪੀੜਤ ਨੇ ਦੱਸਿਆ ਕਿ ਉਹ ਫੌਜ ’ਚ ਲੈਫਟੀਨੈਂਟ ਕਰਨਲ ਦੇ ਅਹੁਦੇ ’ਤੇ ਅੰਬਾਲਾ ਵਿਚ ਤਾਇਨਾਤ ਹੈ। ਉਹ ਸਤੰਬਰ 2023 ਤੋਂ ਐੱਲਨਬਾਈ ਲਾਈਨਜ਼ ਵਿੱਚ ਸਰਕਾਰੀ ਕੁਆਰਟਰਾਂ ਵਿੱਚ ਰਹਿ ਰਿਹਾ ਹੈ। 7 ਦਸੰਬਰ ਨੂੰ ਉਹ ਛੁੱਟੀ ’ਤੇ ਨੋਇਡਾ ਗਿਆ ਸੀ। 10 ਦਸੰਬਰ ਨੂੰ ਉਸ ਨੂੰ ਸੂਚਨਾ ਮਿਲੀ ਕਿ ਉਸ ਦੇ ਸਰਕਾਰੀ ਮਕਾਨ ਦਾ ਤਾਲਾ ਟੁੱਟਿਆ ਹੋਇਆ ਹੈ ਅਤੇ ਅੰਦਰ ਸਾਮਾਨ ਖਿੱਲਰਿਆ ਪਿਆ ਹੈ। ਉਸ ਨੇ ਨੋਇਡਾ ਤੋਂ ਅੰਬਾਲਾ ਵਾਪਸ ਆ ਕੇ ਦੇਖਿਆ ਕਿ ਅਣਪਛਾਤੇ ਚੋਰ ਘਰ ਵਿੱਚੋਂ ਸਾਮਾਨ ਚੋਰੀ ਕਰਕੇ ਲੈ ਗਏ ਹਨ।
Advertisement
Advertisement