ਲੈਪਟੌਪ ਤੇ ਮੋਟਰਸਾਈਕਲ ਚੋਰੀ
06:54 AM Dec 25, 2024 IST
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 24 ਦਸੰਬਰ
ਇਥੇ ਵੱਖ-ਵੱਖ ਥਾਵਾਂ ਤੋਂ ਅਣਪਛਾਤੇ ਵਿਅਕਤੀ ਨੈਟਪਲੱਸ ਬ੍ਰਾਡਬੈਂਡ ਦਾ ਲੈਪਟੌਪ ਅਤੇ ਇੱਕ ਮੋਟਰਸਾਈਕਲ ਚੋਰੀ ਕਰਕੇ ਲੈ ਗਏ ਹਨ। ਥਾਣਾ ਸਰਾਭਾ ਨਗਰ ਦੀ ਪੁਲੀਸ ਨੂੰ ਵਿਵੇਕ ਸਹਿਗਲ ਵਾਸੀ ਨਿਰਮਲ ਐਨਕਲੇਵ ਨੇੜੇ ਬਸੰਤ ਸਿਟੀ ਪੱਖੋਵਾਲ ਰੋਡ ਨੇ ਦੱਸਿਆ ਕਿ ਅਣਪਛਾਤੇ ਵਿਅਕਤੀ ਨੈਟਪਲੱਸ ਬ੍ਰਾਡਬੈਂਡ ਕੰਪਨੀ ਦੇ ਗਰੈਂਡ ਵਾਕ ਮਾਲ ਫਿਰੋਜ਼ਪੁਰ ਰੋਡ ਸਥਿਤ ਦਫ਼ਤਰ ਵਿੱਚੋਂ ਉਸਦਾ ਲੈਪਟੋਪ ਚੋਰੀ ਕਰਕੇ ਲੈ ਗਏ ਹਨ। ਇਸੇ ਤਰ੍ਹਾਂ ਆਨੰਦ ਵਿਹਾਰ ਕਲੋਨੀ ਵਾਸੀ ਨੀਰਜ ਕੁਮਾਰ ਨੇ ਦੱਸਿਆ ਹੈ ਕਿ ਉਸਦਾ ਮੋਟਰਸਾਈਕਲ ਘਰ ਦੇ ਬਾਹਰੋਂ ਕੋਈ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ। ਪੁਲੀਸ ਵੱਲੋਂ ਦੋਹਾਂ ਮਾਮਲਿਆਂ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ।
Advertisement
Advertisement