ਬਠਿੰਡਾ: ਜ਼ਿਲ੍ਹਾ ਬਠਿੰਡਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵੱਲੋਂ ਲੇਖਕ ਦਿਲਜੀਤ ਬੰਗੀ ਦੀ ਪੁਸਤਕ ‘ਚੰਦਰਮਾ ਵਿਚ ਦਿਸਦੀ ਆਕ੍ਰਿਤੀ’ (ਵਾਰਤਕ) ਉਨ੍ਹਾਂ ਦੇ ਦਫ਼ਤਰ ਵਿੱਚ ਰਿਲੀਜ਼ ਕੀਤੀ ਗਈ। ਦਿਲਜੀਤ ਬੰਗੀ ਦੀ ਇਹ ਤੀਜੀ ਪੁਸਤਕ ਹੈ, ਜੋ ਉਸ ਵੱਲੋਂ ਆਪਣੀ ਮਾਂ ਨੂੰ ਸਮਰਪਿਤ ਕੀਤੀ ਗਈ ਹੈ। ਪੁਸਤਕ ਵਿੱਚ ਲੇਖਕ ਨੇ ਆਪਣੇ ਬਚਪਨ ਤੋਂ ਲੈ ਕੇ ਆਪਣੀਆਂ ਦੋ ਧੀਆਂ ਨਵਨੀਤ ਅਤੇ ਪੁਨੀਤ, ਦੇ ਬਚਪਨ ਅਤੇ ਉਨ੍ਹਾਂ ਦੇ ਲੇਖਕ ਬਣਨ ਦੀ ਕਹਾਣੀ ਨੂੰ ਬਿਆਨ ਕੀਤਾ ਹੈ। ਇਸ ਮੌਕੇ ਏਡੀਸੀ (ਜਨਰਲ) ਪੂਨਮ ਸਿੰਘ ਤੇ ਦਫ਼ਤਰ ਦੇ ਅਧਿਕਾਰੀ ਹਾਜ਼ਰ ਸਨ। -ਪੱਤਰ ਪ੍ਰੇਰਕ