ਲੁੱਟ-ਖੋਹ ਮਾਮਲੇ ’ਚ ਤਿੰਨ ਗ੍ਰਿਫ਼ਤਾਰ
05:29 AM May 24, 2025 IST
ਅੰਬਾਲਾ: ਥਾਣਾ ਸਾਹਾ ਵਿੱਚ ਦਰਜ ਲੁੱਟ-ਖੋਹ ਮਾਮਲੇ ਸਬੰਧੀ ਸੀਆਈਏ-1 ਦੀ ਟੀਮ ਨੇ ਤਿੰਨ ਮੁਲਜ਼ਮਾ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਮੋਹਿਤ ਕੁਮਾਰ ਅਤੇ ਵਿਕਾਸ ਕੁਮਾਰ ਵਾਸੀ ਪਿੰਡ ਖੇਲਨ (ਮੁਹਾਲੀ, ਪੰਜਾਬ) ਅਤੇ ਵਿਜੈ ਵਾਸੀ ਪਿੰਡ ਦਹੌੜ (ਖਤੌਲੀ, ਯੂਪੀ) ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ ਇਹ ਲੁੱਟ ਦੀ ਘਟਨਾ 11 ਮਈ ਨੂੰ ਹੋਈ ਸੀ। ਮਾਮਲੇ ਦੀ ਜਾਂਚ ਸੀਆਈਏ-1ਦੇ ਇੰਸਪੈਕਟਰ ਹਰਜਿੰਦਰ ਸਿੰਘ ਨੂੰ ਸੌਂਪੀ ਗਈ ਸੀ, ਜਿਸ ਨੇ ਮੁਜ਼ਮਾਂ ਨੂੰ ਕਾਬੂ ਕਰਕੇ ਅਦਾਲਤ ’ਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਦਾ 2 ਦਿਨ ਦਾ ਪੁਲੀਸ ਰਿਮਾਂਡ ਲਿਆ ਗਿਆ ਹੈ। -ਪੱਤਰ ਪ੍ਰੇਰਕ
Advertisement
Advertisement