ਲੁੱਟ-ਖੋਹ ਦੇ ਦੋਸ਼ ਹੇਠ ਤਿੰਨ ਮੁਲਜ਼ਮ ਕਾਬੂ
05:22 AM Dec 29, 2024 IST
ਪੱਤਰ ਪ੍ਰੇਰਕਮਾਛੀਵਾੜਾ, 28 ਦਸੰਬਰ
Advertisement
ਸਥਾਨਕ ਪੁਲੀਸ ਨੇ ਰਾਹਗੀਰਾਂ ਤੋਂ ਮੋਬਾਈਲ ਡੋਨ ਅਤੇ ਨਕਦੀ ਖੋਹਣ ਦੇ ਦੋਸ਼ ਹੇਠ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਅਮਨਪ੍ਰੀਤ ਸਿੰਘ, ਜਸਵੀਰ ਰਾਮ ਵਾਸੀ ਮਾਛੀਵਾੜਾ ਤੇ ਲਵਪ੍ਰੀਤ ਸਿੰਘ ਗੜ੍ਹੀ ਬੇਟ ਵਜੋਂ ਹੋਈ ਹੈ। ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਦਰਸ਼ਨ ਸਿੰਘ ਵਾਸੀ ਬੁਰਜ ਕੱਚਾ ਆਪਣੇ ਖੇਤ ਤੋਂ ਪਰਤ ਰਿਹਾ ਸੀ ਤਾਂ ਰਾਹ ਵਿੱਚ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਉਸ ਨੂੰ ਘੇਰ ਕੇ ਮੋਬਾਈਲ ਡੋਨ ਤੇ ਇੱਕ ਹਜ਼ਾਰ ਰੁਪਏ ਖੋਹ ਲਏ ਸਨ। ਇਸ ਮਗਰੋਂ ਨਾਕਾਬੰਦੀ ਦੌਰਾਨ ਉਕਤ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਤੇ ਉਨ੍ਹਾਂ ਦੇ ਕਬਜ਼ੇ ’ਚੋਂ ਦਰਸ਼ਨ ਸਿੰਘ ਦਾ ਮੋਬਾਈਲ ਤੇ ਨਕਦੀ ਵੀ ਬਰਾਮਦ ਕੀਤੀ ਗਈ।
ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਉਕਤ ਮੁਲਜ਼ਮਾਂ ’ਤੇ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਲਵਪ੍ਰੀਤ ਸਿੰਘ ’ਤੇ ਤਿੰਨ ਅਤੇ ਜਸਵੀਰ ਰਾਮ ਤੇ ਅਮਨਪ੍ਰੀਤ ਸਿੰਘ ’ਤੇ ਲੁੱਟ-ਖੋਹ ਦਾ ਇੱਕ ਇੱਕ ਕੇਸ ਦਰਜ ਹੈ। ਤਿੰਨੇ ਮੁਲਜ਼ਮ ਜ਼ਮਾਨਤ ’ਤੇ ਰਿਹਾਅ ਹੋ ਕੇ ਬਾਹਰ ਆਏ ਸਨ।
Advertisement
Advertisement