ਲੁੱਟ-ਖੋਹ ਕਰਨ ਵਾਲੇ ਗ੍ਰਿਫ਼ਤਾਰ
06:02 AM Dec 29, 2024 IST
ਪੱਤਰ ਪ੍ਰੇਰਕ
ਫਿਲੌਰ, 28 ਦਸੰਬਰ
ਸਥਾਨਕ ਪੁਲੀਸ ਨੇ ਲੁੱਟ ਖੋਹ ਕਰਨ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਫਿਲੌਰ ਸਰਵਣ ਸਿੰਘ ਬੱਲ ਨੇ ਦੱਸਿਆ ਕਿ ਥਾਣਾ ਮੁਖੀ ਇੰਸਪੈਕਟਰ ਸੰਜੀਵ ਕਪੂਰ ਦੀ ਟੀਮ ਵੱਲੋਂ ਸੁਖਵੀਰ ਕੈਂਥ ਪੁੱਤਰ ਤਰਲੋਚਨ ਰਾਮ ਵਾਸੀ ਪੱਤੀ ਨੀਲੋਵਾਲ ਥਾਣਾ ਬਿਲਗਾ ਅਤੇ ਅਨਮੋਲਪ੍ਰੀਤ ਸਿੰਘ ਪੁੱਤਰ ਬਲਵੀਰ ਚੰਦ ਵਾਸੀ ਭਾਰਤੀ ਕਲੋਨੀ ਜਲੰਧਰ ਬਾਈਪਾਸ ਲੁਧਿਆਣਾ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਵੱਲੋਂ ਬੰਦਨਾ ਪਾਲ ਪੁੱਤਰੀ ਰਾਮ ਸੁਮੇਰ ਵਾਸੀ ਸਮਰਾਲਾ ਚੌਕ ਲੁਧਿਆਣਾ ਅਤੇ ਕਿਰਨ ਕੁਮਾਰੀ ਪਤਨੀ ਰਾਮਪਾਲ ਸਿੰਘ ਵਾਸੀ ਪ੍ਰਤਾਪਪੁਰਾ ਥਾਣਾ ਬਿਲਗਾ ਨੂੰ ਹਥਿਆਰਾਂ ਨਾਲ ਡਰਾ ਧਮਕਾ ਕੇ ਮੋਬਾਇਲ ਫੋਨ ਖੋਹੇ ਸਨ। ਇਨ੍ਹਾਂ ਦੇ ਕਬਜ਼ੇ ਵਿੱਚੋਂ ਖੋਹ ਕੀਤੇ ਮੋਬਾਇਲ ਫੋਨ ਅਤੇ ਚੋਰੀ ਕੀਤੇ ਮੋਟਰਸਾਈਕਲ ਬਰਾਮਦ ਕੀਤੇ ਹਨ। ਡੀਐੱਸਪੀ ਨੇ ਅੱਗੇ ਦੱਸਿਆ ਕਿ ਮੁਲਜ਼ਮ ਤੇਜ਼ਧਾਰ ਹਥਿਆਰਾਂ ਦਾ ਡਰਾਬਾ ਦੇ ਕੇ ਲੁੱਟ-ਖੋਹ ਕਰਦੇ ਸਨ।
Advertisement
Advertisement