For the best experience, open
https://m.punjabitribuneonline.com
on your mobile browser.
Advertisement

ਲੁੱਟ-ਖੋਹ ਕਰਨ ਵਾਲੇ ਗਰੋਹ ਦੇ ਚਾਰ ਮੈਂਬਰ ਗ੍ਰਿਫ਼ਤਾਰ

05:35 AM Jan 14, 2025 IST
ਲੁੱਟ ਖੋਹ ਕਰਨ ਵਾਲੇ ਗਰੋਹ ਦੇ ਚਾਰ ਮੈਂਬਰ ਗ੍ਰਿਫ਼ਤਾਰ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 13 ਜਨਵਰੀ
ਚੰਡੀਗੜ੍ਹ ਪੁਲੀਸ ਨੇ ਸ਼ਹਿਰ ਵਿੱਚ ਲੁੱਟ-ਖੋਹ ਕਰਨ ਵਾਲੇ ਗਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਤੋਂ ਪੁਲੀਸ ਨੇ ਦੋ ਮੋਟਰਸਾਈਕਲ, ਦੋ ਕਮਾਨੀਦਾਰ ਚਾਕੂ ਅਤੇ 24 ਮੋਬਾਈਲ ਫੋਨ ਬਰਾਮਦ ਕੀਤੇ ਹਨ। ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਵਿੱਚ ਸੁਭਾਸ਼ ਭਾਰਤੀ, ਗੌਤਮ ਕਥਕ ਵਾਸੀਆਨ ਨਵਾਂ ਗਾਓਂ, ਕੇਸ਼ਵ ਗੋਪਾਲ ਵਾਸੀ ਫਾਜ਼ਿਲਕਾ ਅਤੇ ਕਰਨਪ੍ਰੀਤ ਸਿੰਘ ਵਾਸੀ ਫਰੀਦਕੋਟ ਵਜੋਂ ਹੋਈ ਹੈ। ਇਹ ਕਾਰਵਾਈ ਚੰਡੀਗੜ੍ਹ ਪੁਲੀਸ ਦੇ ਜ਼ਿਲ੍ਹਾ ਕ੍ਰਾਈਮ ਸੈੱਲ ਦੀ ਟੀਮ ਨੇ ਜੀਵਨ ਜੋਸ਼ੀ ਵਾਸੀ ਕੈਂਬਵਾਲਾ ਦੀ ਸ਼ਿਕਾਇਤ ’ਤੇ ਕੀਤੀ ਹੈ।
ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਉਹ ਸੈਕਟਰ-34 ਦੇ ਹੋਟਲ ਵਿੱਚ ਕੰਮ ਕਰਦਾ। ਜਦੋਂ ਉਹ ਸੈਕਟਰ-19/27 ਵਾਲੀ ਸੜਕ ਤੋਂ ਰਾਤ ਨੂੰ ਜਾ ਰਿਹਾ ਸੀ ਤਾਂ ਦੋ ਮੋਟਰਸਾਈਕਲਾਂ ’ਤੇ ਸਵਾਰ ਚਾਰ ਨੌਜਵਾਨ ਉਸ ਦਾ ਮੋਬਾਈਲ ਫੋਨ ਤੇ ਪਰਸ ਖੋਹ ਕੇ ਫਰਾਰ ਹੋ ਗਏ। ਪੁਲੀਸ ਨੇ ਮਾਮਲੇ ਦੀ ਜਾਂਚ ਕਰਦਿਆਂ ਮੁਲਜ਼ਮ ਸੁਭਾਸ਼ ਭਾਰਤੀ ਤੇ ਗੌਤਮ ਕਥਕ ਨੂੰ ਸੈਕਟਰ-25 ਵਿੱਚੋਂ ਕਾਬੂ ਕਰ ਲਿਆ ਹੈ। ਉਨ੍ਹਾਂ ਤੋਂ ਪੁੱਛਗਿਛ ਦੇ ਆਧਾਰ ’ਤੇ ਕੇਸ਼ਵ ਤੇ ਕਰਨਪ੍ਰੀਤ ਨੂੰ ਸੈਕਟਰ-24 ਕੋਲੋਂ ਕਾਬੂ ਕਰ ਲਿਆ ਹੈ।

Advertisement

ਲੁੱਟ-ਖੋਹ ਮਾਮਲੇ ’ਚ ਕਾਬੂ

ਥਾਣਾ ਸੈਕਟਰ-36 ਦੀ ਪੁਲੀਸ ਨੇ ਲੁੱਟ ਖੋਹ ਕਰਨ ਦੇ ਮਾਮਲੇ ਵਿੱਚ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਪੁਲੀਸ ਨੇ ਉਮੇਸ਼ ਕੁਮਾਰ ਵਾਸੀ ਸੈਕਟਰ-37 ਦੀ ਸ਼ਿਕਾਇਤ ’ਤੇ ਕੀਤੀ ਹੈ। ਸ਼ਿਕਾਇਤਕਰਤ ਦਾ ਕਹਿਣਾ ਸੀ ਕਿ ਉਹ ਤੇ ਉਸ ਦੇ ਦੋਸਤ ਗੌਰਵ ਤੇ ਨਿਤਿਨ ਸੈਕਟਰ-36 ਵਿੱਚੋਂ ਕਸਰਤ ਕਰਕੇ ਵਾਪਸ ਆ ਰਹੇ ਸਨ। ਇਸੇ ਦੌਰਾਨ ਕੁਝ ਅਣਪਛਾਤੇ ਨੌਜਵਾਨਾਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਹਮਲਾਵਰ ਉਸ ਦੇ ਦੋਸਤ ਗੌਰਵ ਤੇ ਨਿਤਿਨ ਦੀ ਚੈਨ ਝਪਟ ਕੇ ਫ਼ਰਾਰ ਹੋ ਗਏ ਸਨ। ਥਾਣਾ ਸੈਕਟਰ-36 ਦੀ ਪੁਲੀਸ ਨੇ ਉਕਤ ਮਾਮਲੇ ਸਬੰਧੀ ਜਾਂਚ ਕਰਦਿਆਂ ਬੋਬੀ ਨਾਲ ਦੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਹੋਰਨਾਂ ਦੀ ਭਾਲ ਚੱਲ ਰਹੀ ਹੈ।

Advertisement
Advertisement
Author Image

Advertisement