ਲੁੱਟਾਂ-ਖੋਹਾਂ ਕਰਨ ਵਾਲੇ ਚਾਰ ਗ੍ਰਿਫ਼ਤਾਰ
05:35 AM May 21, 2025 IST
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 20 ਮਈ
ਬਠਿੰਡਾ ਪੁਲੀਸ ਨੇ ਚਾਰ ਮੁਲਜ਼ਮਾਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰਨ ਸਮੇਤ ਦਾਅਵਾ ਇਹ ਵੀ ਕੀਤਾ ਹੈ ਕਿ ਇਨ੍ਹਾਂ ਚਾਰਾਂ ਦਾ ਸਬੰਧ ਅਤੀਤ ਦੌਰਾਨ ਇਲਾਕੇ ’ਚ ਹੋਈਆਂ ਲੁੱਟ-ਖੋਹ ਦੀਆਂ ਵਾਰਦਾਤਾਂ ਨਾਲ ਹੈ।
ਮੁਲਜ਼ਮਾਂ ਦੀ ਪਛਾਣ ਲਵਪ੍ਰੀਤ ਸਿੰਘ ਉਰਫ਼ ਲੱਭੀ ਵਾਸੀ ਤਿਉਣਾ, ਮੋਹਿਤ ਸਿੰਘ ਵਾਸੀ ਮਹਿਣਾ, ਸੁਖਜੀਤ ਸਿੰਘ ਉਰਫ਼ ਸੁੱਖਾ ਵਾਸੀ ਤੁੰਗਵਾਲੀ ਵਜੋਂ ਹੋਈ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਮੁਲਜ਼ਮਾਂ ਦਾ ਚੌਥਾ ਸਾਥੀ ਹਰਮਨਦੀਪ ਸਿੰਘ ਵਾਸੀ ਜੱਸੀ ਪੌ ਵਾਲੀ ਦੀ ਲੱਤ ’ਤੇ ਸੱਟ ਹੋਣ ਕਾਰਣ ਉਹ ਹਸਪਤਾਲ ਵਿੱਚ ਪੁਲੀਸ ਦੀ ਨਿਗਰਾਨੀ ਹੇਠ ਜ਼ੇਰੇ ਇਲਾਜ ਹੈ। ਦੱਸਣ ਮੁਤਾਬਿਕ ਪੁਲੀਸ ਕਾਰਵਾਈ ਤੋਂ ਘਬਰਾ ਕੇ ਜਦੋਂ ਇਨ੍ਹਾਂ ਆਪਣੀ ਕਾਰ ’ਤੇ ਨੱਸਣ ਦੀ ਕੋਸ਼ਿਸ਼ ਕੀਤੀ ਤਾਂ ਹਰਮਨਦੀਪ ਸਿੰਘ ਦੀ ਲੱਤ ਹਾਦਸਾਗ੍ਰਸਤ ਹੋ ਗਈ। ਇਨ੍ਹਾਂ ਕੋਲੋਂ .315 ਬੋਰ ਦਾ ਇੱਕ ਦੇਸੀ ਪਿਸਤੌਲ, 5 ਰੌਂਦ, ਇੱਕ ਕਾਪਾ, ਇੱਕ ਨਲਕੇ ਦੀ ਹੱਥੀ ਅਤੇ ਕਾਰ ਮਾਰੂਤੀ ਸਲੈਰੀਓ ਬਰਾਮਦ ਹੋਈ ਹੈ।
Advertisement
Advertisement
Advertisement