ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦਾ ਮੁੱਖ ਸਰਗਣਾ ਕਾਬੂ
05:54 AM May 23, 2025 IST
ਬਲਵਿੰਦਰ ਸਿੰਘ ਭੰਗੂ
ਭੋਗਪੁਰ, 22 ਮਈ
ਇੱਥੋਂ ਦੀ ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦਾ ਮੁੱਖ ਸਰਗਨਾ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ। ਡੀਐੱਸਪੀ ਕੁਲਵੰਤ ਸਿੰਘ ਅਤੇ ਥਾਣਾ ਮੁਖੀ ਇੰਸਪੈਕਟਰ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਕੁਲਦੀਪ ਕੁਮਾਰ ਵਾਸੀ ਦੀਵਾਲਦੇਹੀ ਹਾਲ ਵਾਸੀ ਕਪੂਰਥਲਾ ਨੇ ਥਾਣਾ ਭੋਗਪੁਰ ਵਿੱਚ ਸ਼ਿਕਾਇਤ ਦਰਜ ਕਰਵਾਈ ਕਿ ਪਿੰਡ ਚਾਹੜਕੇ ਤੋਂ ਭੋਗਪੁਰ ਨੂੰ ਆਉਂਦੇ ਸਮੇਂ ਕੁਝ ਸਮਾਜ ਵਿਰੋਧੀ ਅਨਸਰਾਂ ਨੇ ਉਸ ਨੂੰ ਰੋਕ ਕੇ ਉਸ ਦਾ ਮੋਟਰਸਾਈਕਲ, ਪੈਸੇ, ਮੋਬਾਈਲ ਅਤੇ ਹੋਰ ਸਾਮਾਨ ਖੋਹ ਲਿਆ।
ਪੁਲੀਸ ਨੇ ਇਹ ਵਾਰਦਾਤ ਕਰਨ ਵਾਲੇ ਗਰੋਹ ਦੇ ਮੁੱਖ ਸਰਗਨੇ ਜਗਬੀਰ ਸਿੰਘ ਉਰਫ ਮੰਨਾ ਰਾਮ ਵਾਸੀ ਕੁਰਾਲਾ ਨੂੰ ਕਾਬੂ ਕਰ ਲਿਆ ਜਿਸ ਦੇ ਕਬਜ਼ੇ ’ਚੋਂ ਮੋਟਰਸਾਈਕਲ ਬਰਾਮਦ ਕਰ ਲਿਆ ਹੈ ਜਦੋਂ ਕਿ ਬਾਕੀ ਸਾਮਾਨ ਤੇ ਗਰੋਹ ਦੇ ਹੋਰ ਮੈਂਬਰਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਗਿ੍ਫਤਾਰ ਕੀਤੇ ਜਗਬੀਰ ਸਿੰਘ ਨੇ ਹੋਰ ਵੀ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਰਨ ਦਾ ਇਕਬਾਲ ਕੀਤਾ ਹੈ।
Advertisement
Advertisement
Advertisement