ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੁਧਿਆਣਾ ’ਚ 1088 ਉਮੀਦਵਾਰਾਂ ਨੂੰ ਐੱਨਓਸੀ

06:59 AM Dec 11, 2024 IST

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 10 ਦਸੰਬਰ
ਸੂਬੇ ਦੀ ਸਭ ਤੋਂ ਵੱਡੀ ਨਗਰ ਨਿਗਮ ਲੁਧਿਆਣਾ ਵਿੱਚ ਚੋਣਾਂ ਲੜਨ ਦੇ ਇਛੁੱਕ 1088 ਉਮੀਦਵਾਰਾਂ ਨੂੰ ਨਗਰ ਨਿਗਮ ਵੱਲੋਂ ਐੱਨਓਸੀਜ਼ ਜਾਰੀ ਕਰ ਦਿੱਤੀਆਂ ਗਈਆਂ ਹੈ। ਪਿਛਲੇ ਦੋ ਦਿਨ ਤੋਂ ਨਗਰ ਨਿਗਮ ਦੇ ਦਫ਼ਤਰਾਂ ਵਿੱਚ ਐੱਨਓਸੀ ਜਾਰੀ ਕਰਨ ਦਾ ਹੀ ਕੰਮ ਹੋ ਰਿਹਾ ਹੈ, ਜਿੱਥੇ ਚੋਣਾਂ ਲੜਨ ਦੇ ਇਛੁੱਕ ਐੱਨਓਸੀ ਲੈਣ ਲਈ ਸਵੇਰ ਤੋਂ ਹੀ ਪੁੱਜ ਰਹੇ ਹਨ। ਨਗਰ ਨਿਗਮ ਦੇ ਬੀ ਜ਼ੋਨ ਵਿੱਚ ਸਭ ਤੋਂ 379 ਉਮੀਦਵਾਰਾਂ ਨੂੰ ਐੱਨਓਸੀ ਜਾਰੀ ਕੀਤੀ ਗਈ ਹੈ। ਲੁਧਿਆਣਾ ਨਗਰ ਨਿਗਮ ਚੋਣਾਂ 21 ਦਸੰਬਰ ਹੈ ਤੇ ਨਾਮਜ਼ਦਗੀ ਦਾਖਲ ਕਰਨ ਦੀ ਆਖ਼ਰੀ ਮਿਤੀ 12 ਦਸੰਬਰ ਹੈ, ਜਿਸ ਦੇ ਲਈ ਉਮੀਦਵਾਰ ਐੱਨਓਸੀ ਅਪਲਾਈ ਕਰਨ ਰਹੇ ਹਨ। ਸੋਮਵਾਰ ਨੂੰ ਨਗਰ ਨਿਗਮ ਦੇ ਚਾਰੋਂ ਜ਼ੋਨਾਂ ਵਿੱਚੋਂ ਚੋਣਾਂ ਲੜਨ ਦੇ ਇਛੁੱਕ ਉਮੀਦਵਾਰ ਐੱਨਓਸੀ ਲੈਣ ਲਈ ਪੁੱਜ ਰਹੇ ਸਨ। ਨਗਰ ਨਿਗਮ ਦੇ ਏ ਜ਼ੋਨ, ਬੀ ਜ਼ੋਨ, ਸੀ ਜ਼ੋਨ ਤੇ ਡੀ ਜ਼ੋਨ ਵਿੱਚ ਸਵੇਰੇ ਸਵੇਰੇ ਤਾਂ ਲੰਮੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਸਨ ਪਰ ਦੇਰ ਸ਼ਾਮ ਤੱਕ ਨਗਰ ਨਿਗਮ ਦੇ ਮੁਲਾਜ਼ਮਾਂ ਨੇ ਕੰਮ ਵਿੱਚ ਤੇਜ਼ ਲਿਆਂਦੀ। ਨਗਰ ਨਿਗਮ ਵੱਲੋਂ ਦਿੱਤੇ ਗਏ ਵਰੇਵਿਆਂ ਮੁਤਾਬਕ ਨਗਰ ਨਿਗਮ ਏ ਜ਼ੋਨ ਵਿੱਚੋਂ ਦੋ ਦਿਨਾਂ ਵਿੱਚ 193 ਐੱਨਓਸੀ ਜਾਰੀ ਕੀਤੀਆਂ ਗਈਆਂ ਹਨ। ਇਸਦੇ ਨਾਲ ਹੀ ਜ਼ੋਨ ਬੀ ਵਿੱਚ ਕੁੱਲ 379 ਐੱਨਓਸੀ, ਸੀ ਜ਼ੋਨ ਵਿੱਚ ਕੁੱਲ 241 ਐੱਨਓਸੀ ਤੇ ਡੀ ਜ਼ੋਨ ਵਿੱਚ ਕੁੱਲ 275 ਐੱਨਓਸੀ ਜਾਰੀ ਕੀਤੀਆਂ ਜਾ ਚੁੱਕੀਆਂ ਹਨ।

Advertisement

ਇੱਕ ਉਮੀਦਵਾਰ ਨੇ ਦਰਜ ਕਰਵਾਈ ਨਾਮਜ਼ਦਗੀ
ਸੋਮਵਾਰ ਤੋਂ ਚੋਣਾਂ ਲਈ ਨਾਮਜ਼ਦਗੀ ਸ਼ੁਰੂ ਹੋਈਆਂ ਸਨ। ਪਹਿਲੇ ਦਿਨ ਕੋਈ ਨਾਮਜ਼ਦਗੀ ਨਹੀਂ ਆਈ। ਮੰਗਲਵਾਰ ਨੂੰ ਨਗਰ ਨਿਗਮ ਲੁਧਿਆਣਾ ਦੇ ਵਾਰਡ ਨੰਬਰ 53 ਲਈ ਇੱਕ ਆਜ਼ਾਦ ਉਮੀਦਵਾਰ ਨੇ ਨਾਮਜ਼ਦਗੀ ਦਾਖਲ ਕੀਤੀ ਹੈ।

Advertisement
Advertisement