ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੁਧਿਆਣਾ ’ਚ ਤੇਜ਼ ਮੀਂਹ ਮਗਰੋਂ ਭਰੀਆਂ ਸੜਕਾਂ

08:15 AM May 08, 2025 IST
featuredImage featuredImage
ਮੀਂਹ ਦੌਰਾਨ ਆਪਣੇ ਬੱਚੇ ਨਾਲ ਸਕੂਟਰ ’ਤੇ ਜਾਂਦੀ ਹੋਈ ਔਰਤ। -ਫੋਟੋ: ਅਸ਼ਵਨੀ ਧੀਮਾਨ

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 7 ਮਈ
ਸਨਅਤੀ ਸ਼ਹਿਰ ਵਿੱਚ ਬੁੱਧਵਾਰ ਦੁਪਹਿਰ ਵੇਲੇ ਤੇਜ਼ ਪਏ ਮੀਂਹ ਤੋਂ ਗਰਮੀ ਤੋਂ ਰਾਹਤ ਦਿੱਤੀ। ਬੀਤੇ ਦਿਨ ਵੀ ਸ਼ਹਿਰ ਵਿੱਚ ਹਵਾਵਾਂ ਚੱਲ ਰਹੀਆਂ ਸਨ। ਸਵੇਰ ਤੋਂ ਤੇਜ਼ ਧੁੱਪ ਸੀ, ਪਰ ਦੁਪਹਿਰ ਹੁੰਦੇ ਹੁੰਦੇ ਬੱਦਲ ਛਾ ਗਏ ਤੇ ਸ਼ਹਿਰ ਵਿੱਚ ਤੇਜ਼ ਮੀਂਹ ਦੀ ਸ਼ੁਰੂਆਤ ਹੋ ਗਈ। ਮੀਂਹ ਕਾਰਨ ਸ਼ਹਿਰ ਵਾਸੀਆਂ ਨੂੰ ਗਰਮੀ ਤੋਂ ਤਾਂ ਰਾਹਤ ਦਿੱਤੀ। ਪਰ ਤੇਜ਼ ਮੀਂਹ ਕਾਰਨ ਸ਼ਹਿਰ ਦੀਆਂ ਸੜਕਾਂ ’ਤੇ ਪਾਣੀ ਖੜ੍ਹਾ ਹੋ ਗਿਆ। ਜਿਸ ਕਾਰਨ ਉਥੋਂ ਲੰਘਣ ਵਾਲੇ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਇਆ। ਮੀਂਹ ਕਾਰਨ ਸ਼ਹਿਰ ਵਿੱਚ ਤਾਪਮਾਨ ਵਿੱਚ ਵੀ ਗਿਰਾਵਟ ਦੇਖਣ ਨੂੰ ਮਿਲੀ ਹੈ। ਮੌਸਮ ਵਿਭਾਗ ਮੁਤਾਬਕ ਵੀਰਵਾਰ ਨੂੰ ਵੀ ਮੀਂਹ ਪੈਣ ਦੇ ਆਸਾਰ ਹਨ।
ਸ਼ਹਿਰ ਵਿੱਚ ਮੀਂਹ ਪੈਣ ਕਾਰਨ ਕਈ ਸੜਕਾਂ ’ਤੇ ਪਾਣੀ ਖੜ੍ਹਾ ਹੋ ਗਿਆ। ਪਾਣੀ ਦੀ ਨਿਕਾਸੀ ਸਹੀ ਨਾ ਹੋਣ ਕਾਰਨ ਸੜਕਾਂ ਪਾਣੀ ਨਾਲ ਭਰ ਗਈਆਂ। ਜਿਸ ਕਾਰਨ ਉਥੋਂ ਲੰਘਣ ਵਾਲੇ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਇਆ। ਸ਼ਹਿਰ ਦੇ ਹੈਬੋਵਾਲ ਇਲਾਕਾ, ਬਸਤੀ ਜੋਧੇਵਾਲ, ਬਾਲ ਸਿੰਘ ਨਗਰ, ਮੋਤੀ ਨਗਰ, ਕਿਦਵਈ ਨਗਰ ਗੁਰਦੇਵ ਨਗਰ ਇਲਾਕੇ ਵਿੱਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਾਣੀ ਖੜ੍ਹਾ ਹੋ ਗਿਆ। ਇਸ ਤੋਂ ਇਲਾਵਾ ਫਿਰੋਜ਼ਪੁਰ ਰੋਡ ’ਤੇ ਵੀ ਫਲਾਈਓਵਰ ਤੋਂ ਪਾਣੀ ਡਿੱਗਣ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਇਆ। ਐਲੀਵੇਟੇਡ ਰੋਡ ਰੇਲਵੇ ਸਟੇਸ਼ਨ ਦੇ ਨੇੜੇ ਵੀ ਅਜਿਹੇ ਹੀ ਹਾਲਾਤ ਸਨ, ਜਿਥੋਂ ਫਲਾਈਓਵਰ ਤੋਂ ਪਾਣੀ ਡਿੱਗਣ ਕਾਰਨ ਕਾਫ਼ੀ ਪਰੇਸ਼ਾਨੀ ਝੱਲਣੀ ਪਈ।
ਕਈ ਥਾਵਾਂ ’ਤੇ ਹੋ ਗਿਆ ਟਰੈਫਿਕ ਜਾਮ
ਮੀਂਹ ਕਾਰਨ ਸੜਕਾਂ ’ਤੇ ਪਾਣੀ ਖੜ੍ਹਾ ਹੋ ਗਿਆ ਤੇ ਉਸ ਕਾਰਨ ਸ਼ਹਿਰ ਦੀਆਂ ਕਈ ਸੜਕਾਂ ’ਤੇ ਟਰੈਫਿਕ ਜਾਮ ਵਰਗੇ ਹਾਲਾਤ ਹੋ ਗਏ। ਮੀਂਹ ਦੌਰਾਨ ਸ਼ਹਿਰ ਦੇ ਅੰਦਰੂਨੀ ਸੜਕਾਂ ’ਤੇ ਜਿਆਦਾ ਜਾਮ ਲੱਗਿਆ। ਜਾਮ ਹੋਣ ਕਾਰਨ ਲੋਕਾਂ ਨੂੰਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਇਆ।

Advertisement

Advertisement