ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲਿਖਾਰੀ ਸਭਾ ਦਾ ਸਥਾਪਨਾ ਦਿਵਸ ਸਮਾਗਮ 22 ਨੂੰ

04:55 AM Jun 20, 2025 IST
featuredImage featuredImage

ਖੇਤਰੀ ਪ੍ਰਤੀਨਿਧ

Advertisement

ਸੰਗਰੂਰ, 19 ਜੂਨ
ਮਾਲਵਾ ਲਿਖਾਰੀ ਸਭਾ ਸੰਗਰੂਰ ਵੱਲੋਂ 22 ਜੂਨ ਨੂੰ ਸਵੇਰੇ 10:00 ਵਜੇ ਲੇਖਕ ਭਵਨ ’ਚ ਸਭਾ ਦਾ ਗਿਆਰਵਾਂ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ, ਜਿਸ ਦੀ ਪ੍ਰਧਾਨਗੀ ਡਾ. ਨਰਵਿੰਦਰ ਸਿੰਘ ਕੌਸ਼ਲ, ਸਾਬਕਾ ਡੀਨ ਕੁਰੂਕਸ਼ੇਤਰ ਯੂਨੀਵਰਸਿਟੀ ਕੁਰੂਕਸ਼ੇਤਰ ਕਰਨਗੇ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਕਹਾਣੀਕਾਰ ਸੁਖਮਿੰਦਰ ਸੇਖੋਂ ਸ਼ਾਮਲ ਹੋਣਗੇ। ਸਮਾਗਮ ਵਿੱਚ ‘ਪੰਜਾਬੀ ਸਾਹਿਤ ਲਈ ਸਾਹਿਤ ਸਭਾਵਾਂ ਦਾ ਯੋਗਦਾਨ’ ਵਿਸ਼ੇ ਬਾਰੇ ਸੈਮੀਨਾਰ ਕਰਵਾਇਆ ਜਾਵੇਗਾ, ਜਿਸ ਦੇ ਮੁੱਖ ਬੁਲਾਰੇ ਮਿੱਤਰ ਸੈਨ ਮੀਤ ਸੰਚਾਲਕ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਪੰਜਾਬ ਹੋਣਗੇ। ਚਰਚਾ ਦਾ ਆਰੰਭ ਸਭਾ ਦੇ ਸਰਪ੍ਰਸਤ ਡਾ. ਮੀਤ ਖਟੜਾ ਕਰਨਗੇ, ਜਿਸ ਵਿੱਚ ਹਾਜ਼ਰ ਵਿਦਵਾਨ ਹਿੱਸਾ ਲੈਣਗੇ। ਸਭਾ ਦੇ ਪ੍ਰੈੱਸ ਸਕੱਤਰ ਪਵਨ ਕੁਮਾਰ ਹੋਸ਼ੀ ਨੇ ਦੱਸਿਆ ਕਿ ਸਮਾਗਮ ਵਿੱਚ ਮਿੱਤਰ ਸੈਨ ਮੀਤ ਵੱਲੋਂ ਦੋ ਅਲਮਾਰੀਆਂ ਭੇਟ ਕਰ ਕੇ ਲੇਖਕ ਭਵਨ ਦੀ ਲਾਇਬ੍ਰੇਰੀ ਦਾ ਉਦਘਾਟਨ ਵੀ ਕੀਤਾ ਜਾਵੇਗਾ, ਜਿਨ੍ਹਾਂ ਵਿੱਚੋਂ ਇੱਕ ਅਲਮਾਰੀ ਮਿੱਤਰ ਸੈਨ ਮੀਤ ਅਤੇ ਦੂਜੀ ਅਲਮਾਰੀ ਨਿਰਮਲ ਸਿੰਘ ਕੰਧਾਲਵੀ ਸੰਚਾਲਕ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਯੂ.ਕੇ. ਵੱਲੋਂ ਭੇਟ ਕੀਤੀ ਗਈ ਹੈ। ਇਸ ਸਮਾਗਮ ਵਿੱਚ ਲੋਕ ਪੱਖੀ ਗੀਤਕਾਰ ਅਤੇ ਗਾਇਕ ਧਰਮੀ ਤੁੰਗਾਂ ਨੂੰ ‘ਲੋਕ ਗਾਇਕ ਲਾਲ ਚੰਦ ਯਮਲਾ ਜੱਟ ਐਵਾਰਡ’ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਸਭਾ ਵੱਲੋਂ ਪ੍ਰਕਾਸ਼ਿਤ ਕਰਵਾਏ ਜਾ ਰਹੇ ਚੌਥੇ ਕਾਵਿ-ਸੰਗ੍ਰਹਿ ਲਈ ਰਚਨਾਵਾਂ ਇਕੱਤਰ ਕੀਤੀਆਂ ਜਾਣਗੀਆਂ ਅਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਮਰਪਿਤ ਕਵੀ ਦਰਬਾਰ ਵੀ ਹੋਵੇਗਾ।

Advertisement
Advertisement