ਲਲਹੇਡ਼ੀ ’ਚ ਠੰਢੇ-ਮਿੱਠੇ ਜਲ ਦੀ ਛਬੀਲ ਲਾਈ
08:05 AM May 31, 2024 IST
Advertisement
ਖੰਨਾ:
Advertisement
ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਥੋਂ ਦੇ ਨੇਡ਼ਲੇ ਪਿੰਡ ਲਲਹੇਡ਼ੀ ਵਿੱਚ ਪਿੰਡ ਵਾਸੀਆ ਦੇ ਸਹਿਯੋਗ ਨਾਲ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾਡ਼ੇ ਨੂੰ ਸਮਰਪਿਤ ਠੰਢੇ ਮਿੱਠੇ ਜਲ ਦੀ ਛਬੀਲ ਲਾਈ ਗਈ। ਇਸ ਮੌਕੇ ਪੁਸ਼ਕਰਰਾਜ ਸਿੰਘ ਰੂਪਰਾਏ ਅਤੇ ਨਾਜਰ ਸਿੰਘ ਨੇ ਦੱਸਿਆ ਕਿ ਅਤਿ ਦੀ ਗਰਮੀ ਵਿਚ ਰਾਹਗੀਰਾਂ ਨੂੰ ਰਾਹਤ ਦੇਣ ਲਈ ਛਬੀਲ ਲਾਈ ਗਈ ਹੈ, ਜਿਸ ਦਾ ਅਨੇਕਾਂ ਲੋਕਾਂ ਨੇ ਆਨੰਦ ਮਾਣਿਆ। ਇਸ ਮੌਕੇ ਕਿਰਨ ਸਿੰਘ, ਬਚਿੱਤਰ ਸਿੰਘ, ਲਖਬੀਰ ਸਿੰਘ ਲੱਖਾ, ਗੁਰਮੁੱਖ ਸਿੰਘ, ਦੀਪਾ ਮਾਨ, ਇੰਦੀ ਚਾਹਲ, ਖੁਸ਼ਪਾਲ ਕਾਲਾ, ਰਾਣਾ ਕਾਹਲੋਂ, ਜੱਸੀ ਸੋਮਲ, ਕਰਨੈਲ ਸਿੰਘ ਬਰਨ, ਕੁਲਵੰਤ ਸਿੰਘ, ਸ਼ਾਮ ਲਾਲ, ਗੁਰਦੇਵ ਸਿੰਘ, ਜਸਕਰਨ ਸਿੰਘ, ਗੁਰਪ੍ਰੀਤ ਸਿੰਘ, ਇੰਦਰਜੀਤ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ
Advertisement