ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੜਾਈ ਦੇ ਦੋਸ਼ ਹੇਠ ਚਾਰ ਵਿਰੁੱਧ ਕੇਸ ਦਰਜ

04:46 AM Dec 23, 2024 IST

ਪੱਤਰ ਪ੍ਰੇਰਕ

Advertisement

ਧਾਰੀਵਾਲ, 22 ਦਸੰਬਰ
ਪਿੰਡ ਭੁੰਬਲੀ ਵਿੱਚ ਪਿਛਲੇ ਦਿਨੀਂ ਹੋਏ ਝਗੜੇ ਦੇ ਸਬੰਧ ਵਿੱਚ ਥਾਣਾ ਤਿੱਬੜ ਦੀ ਪੁਲੀਸ ਨੇ ਚਾਰ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਥਾਣਾ ਤਿੱਬੜ ਦੇ ਸਹਾਇਕ ਸਬ ਇੰਸਪੈਕਟਰ ਗੁਰਨਾਮ ਸਿੰਘ ਨੇ ਦੱਸਿਆ ਜਗਜੀਤ ਸਿੰਘ ਨੇ ਬਿਆਨਾਂ ਵਿੱਚ ਦੱਸਿਆ ਕਿ ਉਹ ਆਪਣੇ ਘਰੋਂ 23 ਨਵੰਬਰ ਰਾਤ ਕਰੀਬ 7:30 ਵਜੇ ਗਲੀ ਵਿੱਚ ਰੌਲਾ ਸੁਣ ਕੇ ਬਾਹਰ ਗਲੀ ਵਿੱਚ ਆਇਆ ਤਾਂ ਬੱਸੂ ਮਸੀਹ, ਕਸ਼ਮੀਰ ਮਸੀਹ ਉਰਫ ਜੂਰੀ, ਆਕਾਸ਼ ਮਸੀਹ ਅਤੇ ਸਨੀ ਮਸੀਹ ਵਾਸੀਆਨ ਭੁੰਬਲੀ ਨੇ ਦਸਤੀ ਹਥਿਆਰਾਂ ਨਾਲ ਉਸ ਨੂੰ ਜ਼ਖਮੀ ਕਰ ਦਿੱਤਾ। ਜਗਜੀਤ ਸਿੰਘ ਨੇ ਦੱਸਿਆ ਕੁੱਝ ਦਿਨ ਪਹਿਲਾਂ ਆਕਾਸ਼ ਮਸੀਹ ਵਗੈਰਾ ਵੱਲੋਂ ਉਸ ਦੇ ਘਰ ਰੋੜੇ ਮਾਰੇ ਜਾਂਦੇ ਸਨ ਜਿਨ੍ਹਾਂ ਨੂੰ ਉਹ ਰੋਕਦਾ ਸੀ, ਇਸ ਰੰਜ਼ਿਸ ਕਾਰਨ ਹੀ ਉਕਤ ਵਿਅਕਤੀਆਂ ਨੇ ਉਸ ਨੂੰ ਸੱਟਾਂ ਮਾਰੀਆਂ। ਏਐੱਸਆਈ ਗੁਰਨਾਮ ਸਿੰਘ ਨੇ ਜਗਜੀਤ ਸਿੰਘ ਦੇ ਬਿਆਨਾਂ ਅਨੁਸਾਰ ਬੱਸੂ ਮਸੀਹ, ਕਸਮੀਰ ਮਸੀਹ ਉਰਫ਼ ਜੂਰੀ, ਆਕਾਸ਼ ਮਸੀਹ ਅਤੇ ਸਨੀ ਮਸੀਹ ਵਿਰੁੱਧ ਕੇਸ ਦਰਜ ਕੀਤਾ ਹੈ।

Advertisement
Advertisement