ਲੜਕੇ ਨੂੰ ਅਗਵਾ ਕਰਨ ਦੇ ਦੋਸ਼ ਹੇਠ ਦੋ ਕਾਬੂ, ਤਿੰਨ ਦੀ ਭਾਲ ਜਾਰੀ
06:30 AM Jun 19, 2025 IST
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 18 ਜੂਨ
ਥਾਣਾ ਡਾਬਾ ਦੀ ਪੁਲੀਸ ਨੇ ਲੜਕੇ ਨੂੰ ਅਗਵਾ ਕਰਨ ਦੇ ਦੋਸ਼ ਹੇਠ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਉਨ੍ਹਾਂ ਦੇ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁਹੱਲਾ ਗਿਆਨ ਚੰਦ ਨਗਰ ਗਲੀ ਨੰਬਰ ਇੱਕ ਵਾਸੀ ਮਨਜੀਤ ਪਾਲ ਸਿੰਘ ਦੀ ਕਰਿਆਨੇ ਦੀ ਦੁਕਾਨ ’ਤੇ ਕਾਰ ਅਤੇ ਮੋਟਰਸਾਈਕਲ ’ਤੇ 6-7 ਵਿਅਕਤੀ ਆਏ ਤੇ ਉਸ ਦੇ ਬੇਟੇ ਤਰੁਨਜੀਤ ਸਿੰਘ ਨੂੰ ਜ਼ਬਰਦਸਤੀ ਆਪਣੇ ਲੈ ਗਏ। ਇਸ ਸਬੰਧ ਵਿੱਚ ਪੁਲੀਸ ਨੇ ਤਰੁਨਜੀਤ ਸਿੰਘ ਦੀ ਭਾਲ ਕਰ ਲਈ ਹੈ ਤੇ ਰਾਜੇਸ਼ ਯਾਦਵ ਵਾਸੀ ਨਿਊ ਸਤਿਗੁਰੂ ਨਗਰ, ਗਗਨਦੀਪ ਵਾਸੀ ਗੁਰੂ ਤੇਗ ਬਹਾਦਰ ਨਗਰ ਸੂਆ ਰੋਡ, ਅਮਨ ਯਾਦਵ ਵਾਸੀ ਗੁਰੂ ਨਾਨਕ ਨਗਰ, ਮੋਹਿਤ ਵਾਸੀ ਸਤਿਗੁਰੂ ਨਗਰ ਤੇ ਸਨੀ ਰਜਤ ਵਾਸੀ ਮੇਨ ਸੂਆ ਰੋਡ ਖ਼ਿਲਾਫ਼ ਕੇਸ ਦਰਜ ਕਰ ਕੇ ਮੋਹਿਤ ਤੇ ਸਨੀ ਰਜਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
Advertisement
Advertisement