ਲੜਕੀ ਨਾਲ ਅਸ਼ਲੀਲ ਹਰਕਤਾਂ ਦੇ ਦੋਸ਼ ਹੇਠ ਗ੍ਰਿਫ਼ਤਾਰ
04:13 AM May 30, 2025 IST
ਫਰੀਦਾਬਾਦ (ਪੱਤਰ ਪ੍ਰੇਰਕ): ਫਰੀਦਾਬਾਦ ਵਿੱਚ ਥਾਣਾ ਛਅੰਸਾ ਦੀ ਟੀਮ ਨੇ ਨਾਬਾਲਗ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਹੇਠ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ 23 ਮਈ ਨੂੰ ਇੱਕ ਲੜਕੀ ਨੇ ਥਾਣਾ ਛਅੰਸਾ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ 2022 ਅਕਤੂਬਰ ਨੂੰ ਜਦੋਂ ਉਹ ਖੇਤ ਜਾ ਰਹੀ ਸੀ ਤਾਂ ਮੁਲਜ਼ਮ ਨੇ ਉਸ ਨੂੰ ਕੋਲਡ ਡਰਿੰਕ ’ਚ ਨਸ਼ੀਲੀ ਚੀਜ਼ ਪਿਲਾ ਕੇ ਬੇਹੋਸ਼ ਕਰ ਦਿੱਤਾ ਅਤੇ ਫਿਰ ਗਲਤ ਹਰਕਤਾਂ ਕੀਤੀਆਂ ਅਤੇ ਅਸ਼ਲੀਲ ਫੋਟੋਆਂ ਤੇ ਵੀਡੀਓ ਬਣਾਈਆਂ। ਥਾਣਾ ਛਅੰਸਾ ਵਿੱਚ ਪੋਕਸੋ ਐਕਟ ਅਤੇ ਧਮਕੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ। ਪੁਲੀਸ ਨੇ ਮੋਨੂੰ ਵਾਸੀ ਪਿੰਡ ਅਲਾਉਦੀਨ ਨਗਰ ਜ਼ਿਲ੍ਹਾ ਗੌਤਮ ਬੁੱਧ ਨਗਰ ਯੂਪੀ ਨੂੰ ਗ੍ਰਿਫ਼ਤਾਰ ਕੀਤਾ। ਉਹ 10ਵੀਂ ਪਾਸ ਹੈ ਅਤੇ ਫਰੀਦਾਬਾਦ ਵਿੱਚ ਰਿਸ਼ਤੇਦਾਰਾਂ ਨਾਲ ਰਹਿੰਦਾ ਸੀ।
Advertisement
Advertisement