ਲੜਕੀ ਦਾ ਵਿਆਹ ਮੈਰਿਜ ਹਾਲ ਵਿੱਚ ਕਰਵਾਉਣ ’ਤੇ ਦਲਿਤ ਪਰਿਵਾਰ ਉੱਤੇ ਹਮਲਾ
05:39 AM Jun 02, 2025 IST
ਬਲੀਆ (ਉੱਤਰ ਪ੍ਰਦੇਸ਼): ਬਲੀਆ ਜ਼ਿਲ੍ਹੇ ਦੇ ਰਾਸਰਾ ਇਲਾਕੇ ਵਿੱਚ ਦਲਿਤ ਭਾਈਚਾਰੇ ਦੀ ਲੜਕੀ ਦਾ ਵਿਆਹ ਸਮਾਗਮ ਇੱਕ ਮੈਰਿਜ ਹਾਲ ਵਿੱਚ ਕਰਵਾਉਣ ’ਤੇ ਕੁੱਝ ਵਿਅਕਤੀਆਂ ਨੇ ਉੱਥੇ ਮੌਜੂਦ ਲੋਕਾਂ ’ਤੇ ਡੰਡਿਆਂ ਅਤੇ ਰਾਡਾਂ ਨਾਲ ਹਮਲਾ ਕਰ ਦਿੱਤਾ। ਇਸ ਘਟਨਾ ਵਿੱਚ ਦੋ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ। ਇਸ ਸਬੰਧੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ ਪਰ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਐੱਫਆਈਆਰ ਅਨੁਸਾਰ ਹਮਲਾਵਰਾਂ ਨੇ ਕਥਿਤ ਤੌਰ ’ਤੇ ਕਿਹਾ, ‘ਦਲਿਤ ਹੋ ਕੇ ਤੁਸੀਂ ਹਾਲ ਵਿੱਚ ਵਿਆਹ ਕਿਵੇਂ ਕਰਵਾ ਸਕਦੇ ਹੋ?’ ਪੀੜਤਾਂ ’ਚੋਂ ਇੱਕ ਦੇ ਭਰਾ ਰਾਘਵੇਂਦਰ ਗੌਤਮ ਦੀ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤੀ ਗਈ ਐੱਫਆਈਆਰ ਅਨੁਸਾਰ ਰਾਤ 10.30 ਵਜੇ ਆਏ 20 ਵਿਅਕਤੀਆਂ ਨੇ ਮੈਰਿਜ ਹਾਲ ਵਿੱਚ ਪਰਿਵਾਰ ’ਤੇ ਹਮਲਾ ਕਰ ਦਿੱਤਾ। -ਪੀਟੀਆਈ
Advertisement
Advertisement