ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰੱਖਿਆ ਉਤਪਾਦਨ ’ਚ ਆਧੁਨਿਕੀਕਰਨ ਤੇ ਆਤਮਨਿਰਭਰਤਾ ’ਤੇ ਜ਼ੋਰ ਦਿੱਤਾ: ਮੋਦੀ

03:43 AM Jun 11, 2025 IST
featuredImage featuredImage
ਪ੍ਰਧਾਨ ਮੰਤਰੀ ਨਰਿੰਦਰ ਮੋਦੀ।

ਨਵੀਂ ਦਿੱਲੀ, 10 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ 11 ਸਾਲ ਦੇ ਕਾਰਜਕਾਲ ਵਿੱਚ ਰੱਖਿਆ ਖੇਤਰ ਵਿੱਚ ਅਹਿਮ ਬਦਲਾਅ ਆਏ ਹਨ ਅਤੇ ਰੱਖਿਆ ਉਤਪਾਦਨ ਵਿੱਚ ਆਧੁਨਿਕੀਕਰਨ ਤੇ ਆਤਮਨਿਰਭਰਤਾ ਦੋਵਾਂ ’ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ‘ਐਕਸ’ ’ਤੇ ਕਿਹਾ, ‘‘11 ਸਾਲਾਂ ਵਿੱਚ ਸਾਡੇ ਰੱਖਿਆ ਖੇਤਰ ਵਿੱਚ ਅਹਿਮ ਬਦਲਾਅ ਆਏ ਹਨ ਅਤੇ ਰੱਖਿਆ ਉਤਪਾਦਨ ਦੇ ਮਾਮਲੇ ਵਿੱਚ ਆਧੁਨਿਕੀਕਰਨ ਅਤੇ ਆਤਮਨਿਰਭਰ ਬਦਲ ’ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਇਹ ਦੇਖ ਕੇ ਖੁਸ਼ੀ ਹੁੰਦੀ ਹੈ ਕਿ ਕਿਵੇਂ ਭਾਰਤ ਵਾਸੀ ਦੇਸ਼ ਨੂੰ ਮਜ਼ਬੂਤ ਬਣਾਉਣ ਦੇ ਸੰਕਲਪ ਪ੍ਰਤੀ ਇਕਜੁੱਟ ਹੋਏ ਹਨ।’’ ਪ੍ਰਧਾਨ ਮੰਤਰੀ ਵਜੋਂ ਅੱਜ 11 ਸਾਲ ਪੂਰੇ ਹੋਣ ’ਤੇ ਮੋਦੀ ਨੇ ਸਰਕਾਰ ਦੇ ਨਾਗਰਿਕ ਭਾਗੀਦਾਰੀ ਪਲੇਟਫਾਰਮ ਤੋਂ ਇੱਕ ਲੜੀ (ਥਰੈੱਡ) ਸਾਂਝੀ ਕੀਤੀ ਹੈ ਜਿਸ ਵਿੱਚ ਵੱਖ-ਵੱਖ ਖੇਤਰਾਂ ਵਿੱਚ ਬਦਲਾਅ ਨੂੰ ਉਜਾਗਰ ਕੀਤਾ ਗਿਆ। ਇਸ ਵਿੱਚ ਕਿਹਾ ਗਿਆ ਹੈ ਕਿ ਮੋਦੀ ਦੀ ਦੂਰਅੰਦੇਸ਼ੀ ਵਾਲੀ ਅਗਵਾਈ ਹੇਠ ਸਿਰਫ਼ 11 ਸਾਲਾਂ ਵਿੱਚ ਭਾਰਤ ਦੀਆਂ ਰੱਖਿਆ ਸਮਰੱਥਾਵਾਂ ਵਿੱਚ ਕ੍ਰਾਂਤੀਕਾਰੀ ਬਦਲਾਅ ਆਇਆ ਹੈ, ਰਣਨੀਤਕ ਆਲਮੀ ਭਾਈਵਾਲੀਆਂ ਮਜ਼ਬੂਤ ਹੋਈਆਂ ਹਨ ਅਤੇ ਪੁਲਾੜ ਖੋਜ ਵਿੱਚ ਇਤਿਹਾਸਕ ਉਪਲੱਬਧੀਆਂ ਹਾਸਲ ਕੀਤੀਆਂ ਗਈਆਂ ਹਨ। -ਪੀਟਆਈ

Advertisement

Advertisement