ਰੱਕੜਾ ਢਾਹਾਂ ਦੇ ਕਈ ਪਰਿਵਾਰ ‘ਆਪ’ ਵਿੱਚ ਸ਼ਾਮਲ
05:50 AM Jun 10, 2025 IST
ਬਹਾਦਰਜੀਤ ਸਿੰਘ
Advertisement
ਬਲਾਚੌਰ, 9 ਜੂਨ
ਪਿੰਡ ਰੱਕੜਾ ਢਾਹਾਂ ਦੇ ਕਈ ਪਰਿਵਾਰ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ।
Advertisement
ਇਸ ਮੌਕੇ ਸ਼ਾਮਲ ਹੋਏ ਬਲਾਕ ਪ੍ਰਧਾਨ ਅਵਤਾਰ ਸਿੰਘ ਬਿੱਟੂ, ਦੀਪਕ ਕੁਮਾਰ ਸਾਬਕਾ ਪੰਚ, ਸ਼ਾਦੀ ਲਾਲ, ਤਰਸੇਮ ਲਾਲ ,ਭਜਨ ਲਾਲ, ਲਾਲੀ ਸਾਬਕਾ ਪੰਚ, ਹਰਮੇਸ਼ ਲਾਲ, ਬਲਵੰਤ ਰਾਏ, ਸੋਮਾ, ਸੁਰਿੰਦਰ ਸਿੰਘ, ਸੋਹਣ ਲਾਲ, ਰਕੇਸ਼ ਕੁਮਾਰ, ਕਸ਼ਮੀਰ ਲਾਲ ਸਾਬਕਾ ਪੰਚ, ਸੁਮਨ, ਬਾਲਾ, ਬਲਜੀਤ ਕੌਰ, ਮਨਜੀਤ ਕੌਰ, ਭਜਨੋ, ਨਿਰਮਲ ਕੌਰ, ਕਮਲਜੀਤ ਕੌਰ, ਰਾਣੋ, ਸੁਰਿੰਦਰ ਕੌਰ, ਗਿਆਨ ਕੌਰ, ਗੁਰਬਖਸ਼ ਕੌਰ, ਬੇਅੰਤ ਕੌਰ, ਰਾਣੀ ਅਤੇ ਪ੍ਰੇਮ ਲਾਲ ਹਾਜ਼ਰ ਸਨ।
ਸੰਤੋਸ਼ ਕਟਾਰੀਆ ਨੇ ਕਿਹਾ ਕਿ ਇਨ੍ਹਾਂ ਪਰਿਵਾਰ ਨੇ ਆਪਣੇ ਖੇਤਰ ਦੀ ਭਲਾਈ ਅਤੇ ਪੰਜਾਬ ਦੇ ਵਿਕਾਸ ਲਈ ਆਮ ਆਦਮੀ ਪਾਰਟੀ ਦੀ ਨੀਤੀਆਂ ਨਾਲ ਜੁੜਨ ਦਾ ਫ਼ੈਸਲਾ ਲਿਆ। ਉਨ੍ਹਾਂ ਨਵੇਂ ਆਏ ਮੈਂਬਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਪਾਰਟੀ ਹਰ ਪੱਧਰ ’ਤੇ ਲੋਕਾਂ ਦੀ ਆਵਾਜ਼ ਬਣ ਕੇ ਉਭਰੇਗੀ।
Advertisement