ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰੱਕੜਾਂ ਢਾਹਾ ਵਾਸੀਆਂ ਵੱਲੋਂ ਪਿੰਡ ਨੂੰ ਨਸ਼ਾ ਮੁਕਤ ਕਰਨ ਦਾ ਅਹਿਦ

05:34 AM May 11, 2025 IST
featuredImage featuredImage
ਕੈਪਸ਼ਨ -ਪਿੰਡ ਰੱਕੜਾਂ ਢਾਹਾ ਵਿੱਚ ਪਿੰਡ ਨੂੰ ਨਸ਼ਾ ਮੁਕਤ ਕਰਨ ਸਬੰਧੀ ਗੱਲਬਾਤ ਕਰਦੇ ਹੋਏ ਪਿੰਡ ਦੇ ਪਤਵੰਤੇ। -ਫੋੋਟੋ: ਬਹਾਦਰਜੀਤ ਸਿੰਘ

ਪੱਤਰ ਪ੍ਰੇਰਕ

Advertisement

ਬਲਾਚੌਰ, 10 ਮਈ

ਗ੍ਰਾਮ ਪੰਚਾਇਤ ਰੱਕੜਾਂ ਢਾਹਾ ਦੇ ਨਿਵਾਸੀਆਂ ਅਤੇ ਮੋਹਤਬਰਾਂ ਨੇ ਇਕੱਠ ਕਰਕੇ ਪਿੰਡ ਨੂੰ ਨਸ਼ਾ ਮੁਕਤ ਕਰਨ ਦਾ ਅਹਿਦ ਲਿਆ। ਇਸ ਇਕੱਠ ਵਿੱਚ ਨਸ਼ਾ ਪੀੜਤ ਨੌਜਵਾਨ ਅਤੇ ਉਨ੍ਹਾਂ ਦੇ ਮਾਪੇ ਵੀ ਸ਼ਾਮਲ ਸਨ। ਮਾਸਟਰ ਪ੍ਰੇਮ ਰੱਕੜ ਸਰਪੰਚ ਨੇ ਦੱਸਿਆ ਕਿ ਗ੍ਰਾਮ ਪੰਚਾਇਤ, ਨੰਬਰਦਾਰ, ਪਿੰਡ ਦੇ ਪਤਵੰਤੇ, ਸਮਾਜਸੇਵੀ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਪਿੰਡ ਵਿੱਚੋਂ ਨਸ਼ੇ ਦੇ ਕੋਹੜ ਨੂੰ ਖ਼ਤਮ ਕਰਨ ਲਈ ਬੀਤੇ ਲੰਬੇ ਸਮੇਂ ਤੋਂ ਯਤਨਸ਼ੀਲ ਹਨ ਜਿਸ ਦੇ ਚਲਦਿਆਂ ਪਿੰਡ ਵਿੱਚ ਮੀਟਿੰਗਾਂ, ਅਨਾਊਸਮੈਂਟਾਂ, ਮਨੋਵਿਗਿਆਨੀਆਂ, ਮਾਹਿਰ ਡਾਕਟਰਾਂ ਦੇ ਪਿੰਡ ਵਿੱਚ ਸੈਮੀਨਾਰ ਕਰਵਾ ਕੇ ਨਸ਼ਾ ਪੀੜਤਾਂ ਨੂੰ ਨਸ਼ਾ ਤਿਆਗਣ ਲਈ ਪ੍ਰੇਰਿਆ ਜਾ ਰਿਹਾ ਹੈ ਅਤੇ ਪਿੰਡ ਵਿੱਚ ਨਸ਼ਾ ਵੇਚਣ ਵਾਲਿਆਂ ਵਿਰੁੱਧ ਚੌਕਸੀ ਵਰਤੀ ਜਾ ਰਹੀ ਹੈ। ਇਸ ਇਕੱਠ ਵਿੱਚ ਨਸ਼ਾ ਪੀੜਤ ਨੌਜਵਾਨਾਂ ਅਤੇ ਉਨ੍ਹਾਂ ਦੇ ਮਾਪਿਆਂ ਵੱਲੋਂ ਪਿੰਡ ਵਾਸੀਆਂ ਸਾਹਮਣੇ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪਿੰਡ ਵਾਸੀਆਂ ਵਲੋਂ ਪਿੰਡ ਨੂੰ ਨਸ਼ਾ ਮੁਕਤ ਕਰਨ ਦੇ ਯਤਨਾਂ ਨੂੰ ਪੂਰਨ ਸਹਿਯੋਗ ਦੇਣ ਦਾ ਵਿਸ਼ਵਾਸ ਦਵਾਇਆ ਅਤੇ ਨਸ਼ਾ ਪੀੜਤ ਨੌਜ਼ਵਾਨਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿੱਚ ਭੇਜਣ ਦਾ ਵਾਅਦਾ ਕੀਤਾ। ਮਾ. ਪ੍ਰੇਮ ਰੱਕੜ ਨੇ ਪਿੰਡ ਵਾਸੀਆਂ ਵਲੋਂ ਨਸ਼ਾ ਪੀੜਤ ਨੌਜ ਵਾਨਾਂ ਦੇ ਨਸ਼ਾ ਮੁਕਤ ਹੋਣ ਉਪਰੰਤ ਸਿਹਤ ਨਾਲ ਸਬੰਧਤ ਸਮੱਸਿਆਵਾਂ ਦੀ ਹਰ ਸੰਭਵ ਮਦਦ ਕਰਨ ਦਾ ਵਿਸ਼ਵਾਸ ਦਵਾਇਆ। ਇਸ ਇਕੱਠ ਨੂੰ ਨੰਬਰਦਾਰ ਗੁਰਮੇਲ ਸਿੰਘ, ਜਸਵੀਰ ਸਿੰਘ, ਸੁਰਿੰਦਰ ਸਿੰਘ, ਪੰਚ ਪਰਮਿੰਦਰ ਸਿੰਘ, ਕੁਲਵਿੰਦਰ ਕੌਰ ਪੰਚ, ਬਲਦੇਵ ਰਾਜ ਸ਼ਾਸਤਰੀ, ਭਾਗ ਸਿੰਘ ਰੱਕੜ, ਕੈਪਟਨ ਬਹਾਦਰ ਸਿੰਘ, ਕਾਮਰੇਡ ਰਾਮ ਕੁਮਾਰ ਸੈਂਪਲਾ ਨੇ ਵੀ ਸੰਬੋਧਨ ਕੀਤਾ ।

Advertisement

Advertisement