ਰੋਲਰ ਸਕੇਟਿੰਗ ’ਚ ਖਿਡਾਰੀਆਂ ਨੇ ਆਪਣਾ ਦਮ-ਖਮ ਦਿਖਾਇਆ
ਪੱਤਰ ਪ੍ਰੇਰਕ
ਪਠਾਨਕੋਟ, 20 ਮਈ
ਡਿਸਟ੍ਰਿਕਟ ਰੋਲਰ ਸਕੇਟਿੰਗ ਐਸੋਸੀਏਸ਼ਨ ਵੱਲੋਂ ਪ੍ਰਧਾਨ ਹਰਵਿੰਦਰ ਸਿਆਲ ਅਤੇ ਜ਼ਿਲ੍ਹਾ ਕੋਚ ਭੁਪਿੰਦਰ ਸਿੰਘ ਦੀ ਅਗਵਾਈ ਵਿੱਚ ਇੰਟਰ-ਸਕੂਲ ਰੋਲਰ ਸਕੇਟਿੰਗ ਮੁਕਾਬਲੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿੱਚ ਕਰਵਾਏ ਗਏ। ਇਨ੍ਹਾਂ ਵਿੱਚ 15 ਸਕੂਲਾਂ ਦੇ 300 ਵਿਦਿਆਰਥੀਆਂ ਨੇ ਹਿੱਸਾ ਲਿਆ। ਮੁੱਖ ਮਹਿਮਾਨ ਵਜੋਂ ਸਕੂਲ ਦੇ ਪ੍ਰਬੰਧਕ ਕਮੇਟੀ ਮੈਂਬਰ ਦਵਿੰਦਰ ਸਿੰਘ ਮਿੰਟੂ ਅਤੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਅਰੁਣ ਸ਼ਰਮਾ ਸ਼ਾਮਲ ਹੋਏ।
ਮੁਕਾਬਲਿਆਂ ਵਿੱਚ ਯੂਕੇਜੀ ਕਲਾਸ ਦੇ ਇਨ ਲਾਈਨ ਕੈਟਾਗਰੀ (ਲੜਕੇ) ਵਿੱਚ ਰਕਸ਼ਿਤ ਨੇ ਪਹਿਲਾ, ਕੈਰਵ ਨੇ ਦੂਸਰਾ ਤੇ ਆਰਵ ਨੇ ਤੀਜਾ ਅਤੇ (ਲੜਕੀਆਂ) ਵਿੱਚ ਸੁਵਿਸ਼ਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਪਹਿਲੀ ਕਲਾਸ ਵਿੱਚ ਇਨ ਲਾਈਨ ਕੈਟਾਗਰੀ (ਲੜਕੇ) ’ਚ ਵਿਮਕਸ਼ ਨੇ ਪਹਿਲਾ, ਸਮਰ ਨੇ ਦੂਸਰਾ ਤੇ ਰੋਹਨ ਨੇ ਤੀਸਰਾ ਅਤੇ ਲੜਕੀਆਂ ਵਿੱਚ ਮਾਹਿਰਾ ਨੇ ਪਹਿਲਾ ਤੇ ਸਮਾਇਰਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਦੂਸਰੀ ਕਲਾਸ (ਲੜਕਿਆਂ) ਵਿੱਚ ਸਾਧਵਿਕ ਨੇ ਪਹਿਲਾ, ਆਰੂਸ਼ ਨੇ ਦੂਸਰਾ ਤੇ ਸ਼ਿਨਾਯ ਨੇ ਤੀਸਰਾ, (ਲੜਕੀਆਂ) ਵਿੱਚ ਸੋਮਿਆ ਨੇ ਪਹਿਲਾ, ਕਵਲੀਨ ਨੇ ਦੂਸਰਾ ਤੇ ਅਰਸ਼ਿਕਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਤੀਸਰੀ ਕਲਾਸ ਇਨਲਾਈਨ (ਲੜਕਿਆਂ) ਵਿੱਚ ਨਵਿਸ਼ ਨੇ ਪਹਿਲਾ, ਦਿਸ਼ਾਂਤ ਨੇ ਦੂਸਰਾ, ਪ੍ਰਵਲ ਨੇ ਤੀਸਰਾ, (ਲੜਕੀਆਂ) ਵਿੱਚ ਇਸ਼ਮੀਤ ਨੇ ਪਹਿਲਾ, ਅਵਰੀਨ ਨੇ ਦੂਸਰਾ, ਨਾਇਰਾ ਨੇ ਤੀਸਰਾ ਸਥਾਨ ਹਾਸਲ ਕੀਤਾ। ਚੌਥੀ ਕਲਾਸ ਇਨਲਾਈਨ (ਲੜਕੇ) ਵਿੱਚ ਮਨਨ ਨੇ ਪਹਿਲਾ, ਯੁਗਵੀਰ ਨੇ ਦੂਸਰਾ ਤੇ ਅੰਗਦ ਨੇ ਤੀਸਰਾ, (ਲੜਕੀਆਂ) ਵਿੱਚ ਸਿਰਤ ਨੇ ਪਹਿਲਾ, ਮਹਿਰੀਨ ਮਹਾਜਨ ਨੇ ਦੂਸਰਾ ਤੇ ਸਮਰਿਧੀ ਨੇ ਤੀਸਰਾ ਸਥਾਨ ਹਾਸਲ ਕੀਤਾ। ਪੰਜਵੀਂ ਕਲਾਸ ਇਨਲਾਈਨ (ਲੜਕੇ) ਵਿੱਚ ਅੰਤਰਿਕਸ਼ ਨੇ ਪਹਿਲਾ, ਰਣਵਿਜੇ ਨੇ ਦੂਸਰਾ ਤੇ ਪ੍ਰਥਮ ਨੇ ਤੀਸਰਾ, (ਲੜਕੀਆਂ) ਵਿੱਚ ਹਰਸਿਰਤ ਨੇ ਪਹਿਲਾ, ਪਵਿਕਾ ਨੇ ਦੂਸਰਾ ਤੇ ਸਕਾਇਰਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਨੌਵੀਂ ਕਲਾਸ ਇਨਲਾਈਨ (ਲੜਕੇ) ਵਿੱਚ ਜਗਵੀਰ ਸਿੰਘ ਨੇ ਪਹਿਲਾ, ਰਣਵੀਰ ਨੇ ਦੂਸਰਾ ਤੇ ਪ੍ਰਗੁਣ ਨੇ ਤੀਸਰਾ ਸਥਾਨ ਹਾਸਲ ਕੀਤਾ। ਦਸਵੀਂ ਕਲਾਸ (ਲੜਕਿਆਂ) ਵਿੱਚ ਵੰਸ਼ ਅਬਰੋਲ ਨੇ ਪਹਿਲਾ, ਜਸ਼ਨ ਨੇ ਦੂਸਰਾ, ਤੇ ਜਸਕੀਰਤ ਨੇ ਤੀਸਰਾ, (ਲੜਕੀਆਂ) ਵਿੱਚ ਆਇਸ਼ਾ ਨੇ ਪਹਿਲਾ ਤੇ ਰੁਦਰਾਕਸ਼ੀ ਨੇ ਦੂਸਰਾ ਸਥਾਨ ਹਾਸਲ ਕੀਤਾ। ਅੰਤ ਵਿੱਚ ਸਾਰੇ ਜੇਤੂਆਂ ਵਿਦਿਆਰਥੀਆਂ ਨੂੰ ਮੈਡਲ ਪਹਿਨਾ ਕੇ ਸਨਮਾਨਿਤ ਕੀਤਾ ਗਿਆ।