ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰੋਡ ਸੇਫ਼ਟੀ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਸਖ਼ਤ

03:53 AM May 11, 2025 IST
featuredImage featuredImage
ਮੀਟਿੰਗ ਦੀ ਅਗਵਾਈ ਕਰਦੇ ਹੋਏ ਡੀਸੀ ਮੁਹੰਮਦ ਇਮਰਾਨ ਰਜ਼ਾ।

ਮਹਾਵੀਰ ਮਿੱਤਲ
ਜੀਂਦ, 10 ਮਈ
ਜ਼ਿਲ੍ਹਾ ਪ੍ਰਸ਼ਾਸਨ ਹੁਣ ਰੋਡ ਸੇਫ਼ਟੀ ਨੂੰ ਲੈ ਕੇ ਸਖ਼ਤੀ ਕਰਨ ਦੇ ਰੁਖ਼ ਵਿੱਚ ਹੈ। ਇਸੇ ਤਹਿਤ ਡੀਸੀ ਮੁਹੰਮਦ ਇਮਰਾਨ ਰਜ਼ਾ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਸਖ਼ਤ ਹਦਾਇਤਾਂ ਦਿੰਦੇ ਹੋਏ ਕਿਹਾ ਹੈ ਕਿ ਉਹ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਨੂੰ ਹਦਾਹਿਤਾਂ ਕਰਨ ਕਿ ਜੇ ਕੋਈ ਸਕੂਲੀ ਬੱਚਾ ਦੋਪਹੀਆ ਵਾਹਨ ਲੈ ਕੇ ਸਕੂਲ ਆਉਂਦਾ ਹੈ ਜਾਂ ਚਲਾਉਂਦਾ ਮਿਲਦਾ ਹੈ ਤਾਂ ਸਬੰਧਤ ਸਕੂਲ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਡੀਸੀ ਸ੍ਰੀ ਰਜ਼ਾ ਇੱਥੇ ਮਿਨੀ ਸਕੱਤਰੇਤ ਦੇ ਮੀਟਿੰਗ ਹਾਲ ਵਿੱਚ ਰੋਡ ਸੇਫ਼ਟੀ ਸਬੰਧੀ ਮੀਟਿੰਗ ਕੀਤੀ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਕੀਤੇ ਕਿ ਹਾਈਵੇਅ ਅਤੇ ਹੋਰ ਮੁੱਖ ਮਾਰਗਾਂ ’ਤੇ ਨਜਾਇਜ਼ ਕੱਟਾਂ ਨੂੰ ਬੰਦ ਕੀਤਾ ਜਾਵੇ। ਨਾਲ ਹੀ ਉਨ੍ਹਾਂ ਨੇ ਟਰੈਫਿਕ ਪੁਲੀਸ ਨੂੰ ਹਦਾਇਤਾਂ ਕੀਤੀਆਂ ਕਿ ਸ਼ਹਿਰ ਦੇ ਪ੍ਰਮੁੱਖ ਚੌਰਾਹਿਆਂ ਅਤੇ ਮੋੜ ਦੇ ਆਸ-ਪਾਸ ਕਿਸੇ ਵੀ ਪ੍ਰਕਾਰ ਦਾ ਵਾਹਨ ਅਤੇ ਰੇਹੜੀ ਆਦਿ ਖੜ੍ਹੀ ਨਾ ਹੋਣ ਦੇਣ ਜਿਸ ਕਾਰਨ ਭੀੜ-ਭਾੜ ਅਤੇ ਜਾਮ ਜਿਹੀ ਸਥਿਤੀ ਬਣਦੀ ਹੈ। ਨਗਰ ਪਰੀਸ਼ਦ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਜੇਡੀ 7 ਅੰਡਰ ਬ੍ਰਿਜ ਵਿੱਚ ਲਾਈਟਾਂ ਦਾ ਪ੍ਰਬੰਧ ਕਰਨ ਤਾਂ ਜੋ ਰਾਹਗੀਰਾਂ ਨੂੰ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਪੁਲੀਸ ਪ੍ਰਸ਼ਾਸਨ ਨੂੰ ਆਦੇਸ਼ ਕੀਤੇ ਕਿ ਉਹ ਬਗੈਰ ਹੈਲਮੇਟ ਦੋਪਹੀਆ ਵਾਹਨ ਚਲਾਉਣ ਵਾਲੇ ਚਾਲਕਾਂ ਦਾ ਚਾਲਨ ਕਰਨ ਤੇ ਨਾਲ ਹੀ ਐੱਨਐੱਚਆਈ ਦੇ ਅਧਿਕਾਰੀਆਂ ਨੂੰ ਆਦੇਸ਼ ਕੀਤੇ ਕਿ ਉਹ ਟੁੱਟੀ ਹੋਈ ਸੜਕਾਂ ਦੀ ਮੁਰੰਮਤ ਵੀ ਕਰਵਾਉਂਦੇ ਰਹਿਣ। ਇਸ ਮੌਕੇ ਏਡੀਸੀ ਵਿਵੇਕ ਆਰੀਆ, ਐੱਸਡੀਐੱਮ ਸੱਤਿਆਵਾਨ ਸਿੰਘ ਮਾਨ, ਡੀਐੱਮਸੀ ਗੁਲਜ਼ਾਰ ਮਲਿਕ, ਸਫੀਦੋਂ ਦੇ ਐੱਸਡੀਐੱਮ ਪੁਲਕਿਤ ਮਲਹੋਤਰਾ ਹਾਜ਼ਰ ਸਨ।

Advertisement

Advertisement