ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰੈਲੀ ਦੌਰਾਨ ਇਨੈਲੋ ਆਗੂ ਦੀ ਜੇਬ ਵਿੱਚੋਂ ਨਗਦੀ ਅਤੇ ਕਾਗਜ਼ ਚੋਰੀ

07:31 AM Sep 14, 2024 IST

ਪੱਤਰ ਪ੍ਰੇਰਕ
ਏਲਨਾਬਾਦ, 13 ਸਤੰਬਰ
ਇੱਥੋਂ ਦੀ ਅਨਾਜ ਮੰਡੀ ਵਿੱਚ ਕੱਲ੍ਹ ਹੋਈ ਇਨੈਲੋ ਦੀ ਰੈਲੀ ਦੌਰਾਨ ਇੱਕ ਇਨੈਲੋ ਨੇਤਾ ਦੀ ਜੇਬ ਵਿੱਚ ਏਟੀਐਮ ਸਮੇਤ ਹੋਰ ਜ਼ਰੂਰੀ ਕਾਗਜ਼ਾਤ ਚੋਰੀ ਹੋ ਗਏ। ਪੁਲੀਸ ਨੂੰ ਦਿੱਤੀ ਰਿਪੋਰਟ ਵਿੱਚ ਅਜੇ ਝੋਰੜ ਵਾਸੀ ਮਿੱਠੀ ਸੁਰੇਰਾ ਨੇ ਦੱਸਿਆ ਕਿ ਰੈਲੀ ਦੌਰਾਨ ਉਸਦਾ ਬਟੂਆ ਚੋਰੀ ਹੋ ਗਿਆ ਜਿਸ ਵਿੱਚ ਆਧਾਰ ਕਾਰਡ, ਡਰਾਈਵਿੰਗ ਲਾਇਸੈਂਸ, ਨੰਬਰਦਾਰ ਪਛਾਣ ਪੱਤਰ ਅਤੇ ਦੋ ਏਟੀਐੱਮ ਅਤੇ 15 ਹਜ਼ਾਰ ਰੁਪਏ ਨਗਦ ਸਨ। ਇਸ ਤੋਂ ਬਾਅਦ ਚੋਰ ਨੇ ਐਕਸਿਸ ਬੈਂਕ ਦੇ ਏਟੀਐੱਮ ਨਾਲ ਉਸਦੇ ਖਾਤੇ ਵਿੱਚੋਂ 30 ਹਜ਼ਾਰ ਰੁਪਏ ਹੋਰ ਕਢਵਾ ਲਏ। ਸ਼ਿਕਾਇਤਕਰਤਾ ਨੇ ਇਸ ਚੋਰ ਦਾ ਸੁਰਾਗ ਲਗਾਏ ਜਾਣ ਦੀ ਮੰਗ ਕੀਤੀ ਹੈ। ਪੁਲੀਸ ਨੇ ਧਾਰਾ 303 (2) ਬੀਐੱਨਐੱਸ 2023 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ।

Advertisement

Advertisement