ਰੇਲ ਗੱਡੀ ਦੀ ਲਪੇਟ ’ਚ ਆਉਣ ਕਾਰਨ ਮੌਤ
06:30 AM May 27, 2025 IST
ਪੱਤਰ ਪ੍ਰੇਰਕ
ਜੈਂਤੀਪੁਰ, 26 ਮਈ
ਵੇਰਕਾ ’ਚ ਅੰਮ੍ਰਿਤਸਰ-ਪਠਾਨਕੋਟ ਰੇਲਵੇ ਟਰੈਕ ’ਤੇ ਰੇਲ ਗੱਡੀ ਨਾਲ ਟਕਰਾਉਣ ਕਾਰਨ ਅਣਪਛਾਤੇ ਵਿਅਕਤੀ ਦੀ ਮੌਤ ਹੋ ਗਈ। ਇਸ ਸਬੰਧੀ ਪੁਲੀਸ ਚੌਕੀ ਰੇਲਵੇ ਸਟੇਸ਼ਨ ਵੇਰਕਾ ਦੇ ਇੰਚਾਰਜ ਐੱਸਆਈ ਦਲਜਿੰਦਰ ਸਿੰਘ ਨੇ ਦੱਸਿਆ ਕਿ ਵੇਰਕਾ ਰੇਲਵੇ ਲਾਈਨ ’ਤੇ ਅਣਪਛਾਤੇ ਵਿਅਕਤੀ ਦੀ ਰਾਵੀ ਐਕਸਪ੍ਰੈਸ ਨਾਲ ਟਕਰਾ ਕੇ ਮੌਕੇ ’ਤੇ ਹੀ ਮੌਤ ਹੋ ਗਈ ਜਿਸ ਦੀ ਹੁਣ ਤੱਕ ਸ਼ਨਾਖਤ ਨਹੀਂ ਹੋ ਸਕੀ ਅਤੇ ਉਸ ਦੀ ਲਾਸ਼ ਨੂੰ ਥਾਣਾ ਦੀ ਮੋਰਚਰੀ ਵਿੱਚ ਸ਼ਨਾਖਤ ਲਈ 72 ਘੰਟੇ ਲਈ ਰਖਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਉਮਰ 55 ਤੋਂ 60 ਸਾਲ, ਸਿਰ ਤੋਂ ਮੋਨਾ ਵਾਲ ਚਿੱਟੇ, ਕੱਦ 5 ਫੁੱਟ 6-7 ਇੰਚ ਅਤੇ ਉਸ ਨੇ ਘਸਮੈਲੀ ਗਰੇਅ ਪੈਂਟ ਤੇ ਕਾਲੀ ਜੈਕੇਟ ਪਾਈ ਹੋਈ ਹੈ।
Advertisement
Advertisement