ਪੱਤਰ ਪ੍ਰੇਰਕਭੁੱਚੋ ਮੰਡੀ, 29 ਨਵੰਬਰਭੁੱਚੋ ਬਠਿੰਡਾ ਰੇਲਵੇ ਲਾਈਨ ’ਤੇ ਗੁਰਦੁਆਰਾ ਲਵੇਰੀਸਰ ਨਜ਼ਦੀਕ ਇੱਕ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ ਹੈ ਜਿਸ ਦਾ ਸਿਰ ਧੜ ਨਾਲੋਂ ਅਲੱਗ ਸੀ ਅਤੇ ਉਸ ਦੀ ਜੇਬ ਵਿੱਚੋਂ ਕੋਈ ਪਛਾਣ ਪੱਤਰ ਨਹੀਂ ਮਿਲਿਆ।ਸਹਾਰਾ ਸਮਾਜ ਸੇਵਾ ਰਾਮਪੂੁਰਾ ਦੇ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਮ੍ਰਿਤਕ ਦੀ ਉਮਰ 22 ਕੁ ਸਾਲ ਜਾਪਦੀ ਹੈ। ਉਨ੍ਹਾਂ ਆਖਿਆ ਕਿ ਨੌਜਵਾਨ ਨੇ ਅਸਮਾਨੀ ਰੰਗ ਦੀ ਕੋਟੀ, ਲਾਲ ਨੀਲੀ ਅਤੇ ਚਿਟੀ ਡੱਬੀਦਾਰ ਕਮੀਜ਼, ਫਿੱਕੀ ਖਾਖੀ ਪੈਂਟ, ਨੀਲੀਆਂ ਜੁਰਾਬਾਂ ਪਹਿਨੀਆਂ ਹੋਈਆਂ ਹਨ। ਘਟਨਾ ਸਥਾਨ ’ਤੇ ਪਹੁੰਚੇ ਰੇਲਵੇ ਪੁਲੀਸ ਚੌਕੀ ਦੇ ਇੰਚਾਰਜ ਹਰਬੰਸ ਸਿੰਘ ਨੇ ਲਾਸ਼ ਨੂੰ ਸ਼ਨਾਖਤ ਲਈ ਰਾਮਪੁਰਾ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ 72 ਘੰਟਿਆਂ ਲਈ ਰੱਖ ਦਿੱਤਾ।