ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰੂਸ ਦੇ ਸਰਹੱਦੀ ਖੇਤਰ ਵਿੱਚ ਯੂਕਰੇਨ ਦੀ ਗੋਲੀਬਾਰੀ ’ਚ ਪੰਜ ਹਲਾਕ

08:07 AM Aug 26, 2024 IST
ਰੂਸੀ ਹਮਲੇ ’ਚ ਤਬਾਹ ਹੋਏ ਹੋਟਲ ’ਚ ਬਚਾਅ ਕਾਰਜ ਚਲਾਉਂਦੇ ਹੋਏ ਯੂਕਰੇਨ ਦੇ ਮੁਲਾਜ਼ਮ। -ਫੋਟੋ: ਰਾਇਟਰਜ਼

ਕੀਵ, 25 ਅਗਸਤ
ਰੂਸ ਦੇ ਸਰਹੱਦੀ ਖੇਤਰ ਬੈਲਗਰੋਦ ਵਿੱਚ ਯੂਕਰੇਨ ਵੱਲੋਂ ਕੀਤੀ ਗਈ ਗੋਲਬਾਰੀ ’ਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਉੱਧਰ, ਰੂਸੀ ਫੌਜੀ ਵੱਲੋਂ ਪੂਰਬੀ ਯੂਕਰੇਨ ’ਚ ਇਕ ਹੋਟਲ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਦੌਰਾਨ ਇਕ ਪੱਤਰਕਾਰ ਲਾਪਤਾ ਹੋ ਗਿਆ ਜਦਕਿ ਦੋ ਹੋਰ ਜ਼ਖ਼ਮੀ ਹੋ ਗਏ। ਖਿੱਤੇ ਦੇ ਗਵਰਨਰ ਵਿਆਚੇਸਲੇਵ ਗਲੈਦਕੋਵ ਨੇ ਦੱਸਿਆ ਕਿ ਯੂਕਰੇਨ ਦੇ ਹਮਲੇ ਵਿੱਚ ਯੂਕਰੇਨੀ ਸਰਹੱਦ ਤੋਂ 38 ਕਿਲੋਮੀਟਰ ਦੂਰ ਪੈਂਦੇ ਇਕ ਰੂਸੀ ਪਿੰਡ ਰਾਕਿਤੋਨ ਵਿੱਚ 12 ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਇਸ ਹਮਲੇ ਵਿੱਚ ਜ਼ਖ਼ਮੀ ਹੋਈ ਇਕ 16 ਸਾਲਾ ਲੜਕੀ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਇਸੇ ਤਰ੍ਹਾਂ ਪੂਰਬੀ ਦੋਨੇਤਸਕ ਖਿੱਤੇ ਵਿੱਚ ਪੈਂਦੇ ਕ੍ਰਾਮਾਤੋਰਸਕ ਸ਼ਹਿਰ ਵਿੱਚ ਰਾਤ ਸਮੇਂ ਰੂਸੀ ਫੌਜਾਂ ਨੇ ਇਕ ਹੋਟਲ ਨੂੰ ਨਿਸ਼ਾਨਾ ਬਣਾਇਆ। ਇਸ ਹਮਲੇ ਵਿੱਚ ਦੋ ਵਿਅਕਤੀ ਜ਼ਖ਼ਮੀ ਹੋ ਗਏ ਅਤੇ ਇਕ ਵਿਅਕਤੀ ਮਲਬੇ ਹੇਠ ਦੱਬ ਗਿਆ। ਇਹ ਜਾਣਕਾਰੀ ਖਿੱਤੇ ਦੇ ਗਵਰਨਰ ਵੈਦਿਮ ਫਿਲਾਸ਼ਕਿਨ ਨੇ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਇਹ ਤਿੰਨੋਂ ਯੂਕਰੇਨ, ਅਮਰੀਕਾ ਤੇ ਬਰਤਾਨੀਆ ਦੇ ਪੱਤਰਕਾਰ ਸਨ।
ਰਾਇਟਰਜ਼ ਖ਼ਬਰ ਏਜੰਸੀ ਨੇ ਅੱਜ ਕਿਹਾ ਕਿ ਯੂਕਰੇਨ ਵਿੱਚ ਜੰਗ ਦੀ ਕਵਰੇਜ ਕਰ ਰਿਹਾ ਉਨ੍ਹਾਂ ਦਾ ਇਕ ਪੱਤਰਕਾਰ ਲਾਪਤਾ ਹੈ ਅਤੇ ਦੋ ਹੋਰ ਟੀਮ ਮੈਂਬਰਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਲੰਘੀ ਰਾਤ ਹੋਟਲ ਸਫਾਇਰ ’ਤੇ ਹੋਏ ਇਕ ਮਿਜ਼ਾਈਲ ਹਮਲੇ ਵਿੱਚ ਇਹ ਪੱਤਰਕਾਰ ਲਾਪਤਾ ਤੇ ਜ਼ਖ਼ਮੀ ਹੋ ਗਏ ਸਨ। ਉਨ੍ਹਾਂ ਦੀ ਛੇ ਮੈਂਬਰੀ ਟੀਮ ਇਸ ਹੋਟਲ ਵਿੱਚ ਰੁਕੀ ਹੋਈ ਸੀ। ਏਜੰਸੀ ਨੇ ਕਿਹਾ, ‘‘ਸਾਡਾ ਇਕ ਸਾਥੀ ਲਾਪਤਾ ਹੈ, ਜਦਕਿ ਦੋ ਹੋਰਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।’’
ਫਿਲਾਸ਼ਕਿਨ ਨੇ ਕਿਹਾ ਕਿ ਹਮਲੇ ਵਿੱਚ ਇਸ ਹੋਟਲ ਦੇ ਨਾਲ ਇਕ ਨੇੜਲੀ ਬਹੁਮੰਜ਼ਿਲਾ ਇਮਾਰਤ ਵੀ ਤਬਾਹ ਹੋ ਗਈ ਅਤੇ ਬਚਾਅ ਕਰਮੀਆਂ ਵੱਲੋਂ ਘਟਨਾ ਸਥਾਨ ਤੋਂ ਮਲਬਾ ਹਟਾਇਆ ਜਾ ਰਿਹਾ ਹੈ। ਯੂਕਰੇਨ ਦਾ ਪੂਰਬੀ ਖਾਰਕੀਵ ਖੇਤਰ ਵੀ ਰੂਸੀ ਹਮਲੇ ਦੀ ਲਪੇਟ ’ਚ ਆਇਆ ਹੈ, ਜਿਸ ਦੇ ਨਤੀਜੇ ਵਜੋਂ ਕਈ ਆਮ ਨਾਗਰਿਕ ਜ਼ਖ਼ਮੀ ਹੋ ਗਏ ਹਨ। ਇਹ ਜਾਣਕਾਰੀ ਖਿੱਤੇ ਦੇ ਗਵਰਨਰ ਓਲੇਹ ਸਿਨੀਹੁਬੋਵ ਨੇ ਮੈਸੇਜਿੰਗ ਐਪ ‘ਟੈਲੀਗ੍ਰਾਮ’ ਉੱਤੇ ਦਿੱਤੀ। ਖਾਰਕੀਵ ਦੇ ਇਕ ਖੇਤਰ ਵਿੱਚ ਰੂਸੀ ਹਮਲੇ ਵਿੱਚ ਘਰਾਂ ਦੇ ਤਬਾਹ ਹੋਣ ਕਾਰਨ ਇਕ ਚਾਰ ਸਾਲਾ ਲੜਕੇ ਤੇ 14 ਸਾਲਾ ਲੜਕੀ ਸਣੇ ਪੰਜ ਵਿਅਕਤੀ ਜ਼ਖ਼ਮੀ ਹੋ ਗਈ। -ਏਪੀ

Advertisement

Advertisement
Advertisement