ਰੀਲ ਬਣਾਉਂਦਾ ਨਹਿਰ ਵਿੱਚ ਡੁੱਬਿਆ
06:09 AM Jun 03, 2025 IST
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 2 ਜੂਨ
ਰੀਲ ਬਣਾਉਣ ਦੇ ਚੱਕਰ ਵਿੱਚ 18 ਸਾਲਾ ਨੌਜਵਾਨ ਨੇ ਆਪਣੀ ਜਾਨ ਗੁਆ ਲਈ। ਮ੍ਰਿਤਕ ਦੀ ਪਛਾਣ ਅਕੀਲ ਵਜੋਂ ਹੋਈ ਹੈ। ਉਹ ਦਸਵੀਂ ਦਾ ਵਿਦਿਆਰਥੀ ਸੀ। ਅਕੀਲ ਦੇ ਦੋਸਤ ਉਸ ਦੀ ਨਹਿਰ ਵਿਚ ਛਾਲ ਮਾਰਦੇ ਦੀ ਰੀਲ ਬਣਾ ਰਹੇ ਸਨ। ਨਹਿਰ ਵਿਚ ਛਾਲ ਮਾਰਨ ਤੋਂ ਬਾਅਦ ਜਦੋਂ ਅਕੀਲ ਕੁਝ ਸੈਕਿੰਡਾਂ ਵਿਚ ਬਾਹਰ ਨਾ ਨਿਕਲਿਆ ਤਾਂ ਉਸ ਦੇ ਦੋਸਤ ਡਰ ਗਏ ਅਤੇ ਉਸ ਦੇ ਪਰਿਵਾਰ ਨੂੰ ਸੂਚਿਤ ਕੀਤਾ। ਨਨਿਓਲਾ ਪੁਲੀਸ ਚੌਕੀ ਦੇ ਇੰਚਾਰਜ ਹਰਜਿੰਦਰ ਸਿੰਘ ਨੇ ਦੱਸਿਆ ਕਿ ਅਕੀਲ ਅੰਬਾਲਾ ਕੈਂਟ ਦਾ ਰਹਿਣ ਵਾਲਾ ਸੀ। ਐਤਵਾਰ ਨੂੰ ਉਹ ਦੁਪਹਿਰੇ ਆਪਣੇ ਦੋਸਤਾਂ ਨਾਲ ਮਲੌਰ ਹੈੱਡ ’ਤੇ ਐੱਸਵਾਈਐੱਲ ਵਿਚ ਨਹਾਉਣ ਆਇਆ ਸੀ ਅਤੇ ਰੀਲ ਬਣਾਉਣ ਦੇ ਚੱਕਰ ਵਿਚ ਡੁੱਬ ਗਿਆ। ਬੀਤੀ ਰਾਤ ਲਗਪਗ ਅੱਠ ਵਜੇ ਅਕੀਲ ਦੀ ਲਾਸ਼ ਨਹਿਰ ਵਿਚੋਂ ਕੱਢੀ ਗਈ।
Advertisement
Advertisement