ਰਿਚਾ ਗੋਇਲ ਨੇ ਅਹੁਦਾ ਸੰਭਾਲਿਆ
05:52 AM May 13, 2025 IST
ਪੱਤਰ ਪ੍ਰੇਰਕ
Advertisement
ਸਮਾਣਾ, 12 ਮਈ
ਰਿਚਾ ਗੋਇਲ ਨੇ ਸਮਾਣਾ ’ਚ ਐੱਸਡੀਐੱਮ ਵਜੋਂ ਅਹੁਦਾ ਸੰਭਾਲ ਲਿਆ। ਇਸ ਮੌਕੇ ਅਗਰਵਾਲ ਧਰਮਸਾਲਾ ਅਤੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਮਦਨ ਮਿੱਤਲ ਦੀ ਅਗਵਾਈ ਹੇਠ ਸਮੂਹ ਮੈਂਬਰਾਂ ਤੋਂ ਇਲਾਵਾ ਦਫ਼ਤਰੀ ਸਟਾਫ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਐੱਸਡੀਐੱਮ ਰਿਚਾ ਗੋਇਲ ਨੇ ਦੱਸਿਆ ਕਿ ਉਹ ਪਹਿਲਾਂ ਵੀ ਸਮਾਣਾ ’ਚ ਐੱਸਡੀਐੱਮ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮੁੜ ਸਮਾਣਾ ਵਾਸੀਆਂ ਦੀ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਰਮਨ ਗੁਪਤਾ, ਭਾਰਤ ਭੂਸ਼ਣ ਮਿੱਤਲ, ਨੀਰਜ ਬਾਂਸਲ ਹਾਜ਼ਰ ਸਨ।
Advertisement
Advertisement