ਰਾੜਾ ਸਾਹਿਬ ਸਕੂਲ ਤੇ ਹਸਪਤਾਲ ਵਿੱਚ ਸਿਵਲ ਡਿਫੈਂਸ ਦੀ ਸਿਖਲਾਈ
06:35 AM May 09, 2025 IST
ਪੱਤਰ ਪ੍ਰੇਰਕ
Advertisement
ਪਾਇਲ, 8 ਮਈ
ਇਥੇ ਸੰਤ ਈਸ਼ਰ ਸਿੰਘ ਮੈਮੋਰੀਅਲ ਪਬਲਿਕ ਸਕੂਲ, ਕਰਮਸਰ ਰਾੜਾ ਸਾਹਿਬ ਵਿੱਚ ਤੀਜੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਲਈ ਰੇਡ ਇਵੈਕੂਏਸ਼ਨ ਅਤੇ ਸਿਵਲ ਡਿਫੈਂਸ ਮੌਕ ਡਰਿਲ ਕਰਵਾਈ ਗਈ। ਇਸ ਡਰਿਲ ਵਿੱਚ ਹਵਾਲਦਾਰ ਮਨਜੀਤ ਸਿੰਘ ਅਤੇ ਹਵਾਲਦਾਰ ਪਰਮੇਸ਼ਰ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਸਕੂਲ ਦੇ ਏਐੱਨਓ ਰਵੀ ਸ਼ਰਮਾ ਤੇ ਮੈਡਮ ਹਰਪ੍ਰੀਤ ਕੌਰ ਥਾਂਦੀ ਦੀ ਦੇਖ-ਰੇਖ ਹੇਠ ਐੱਨਸੀਸੀ ਕੈਡੇਟਸ ਨੇ ਉਤਸਾਹ ਨਾਲ ਮੌਕ ਡਰਿਲ ਦੀ ਪੇਸ਼ਕਾਰੀ ਕੀਤੀ। ਪ੍ਰਿੰਸੀਪਲ ਡਾ. ਧੀਰਜ ਕੁਮਾਰ ਥਪਲਿਆਲ ਨੇ ਨਿੱਜੀ ਤੌਰ ’ਤੇ ਡਰਿਲ ਵਿੱਚ ਹਿੱਸਾ ਲਿਆ।
Advertisement
Advertisement