ਰਾੜਾ ਸਾਹਿਬ ਤੋਂ ਸ਼ੰਭੂ ਬਾਰਡਰ ’ਤੇ ਰਾਸ਼ਨ ਭੇਜਿਆ
07:05 AM Dec 23, 2024 IST
ਪੱਤਰ ਪ੍ਰੇਰਕ
Advertisement
ਪਾਇਲ, 22 ਦਸੰਬਰ
ਰਾੜਾ ਸਾਹਿਬ ਸੰਸਥਾ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਬੈਠੇ ਕਿਸਾਨਾਂ ਲਈ ਅੱਜ ਰਾਸ਼ਨ ਭੇਜਿਆ ਗਿਆ। ਰਾੜਾ ਸਾਹਿਬ ਟਰੱਸਟ ਦੇ ਮੈਂਬਰ ਭਾਈ ਮਨਿੰਦਰਜੀਤ ਸਿੰਘ ਬੈਨੀਪਾਲ ਨੇ ਦੱਸਿਆ ਕਿ ਸੰਤ ਬਲਜਿੰਦਰ ਸਿੰਘ ਦੀ ਦੇਖ-ਰੇਖ ਹੇਠ ਗੁਰਦੁਆਰਾ ਰਾੜਾ ਸਾਹਿਬ ਟਰੱਸਟ ਵੱਲੋਂ ਸੰਭੂ ਬਾਰਡਰ ’ਤੇ ਚੱਲ ਰਹੇ ਕਿਸਾਨ ਮੋਰਚੇ ਲਈ ਚੱਲ ਰਹੇ ਲੰਗਰਾਂ ’ਚ ਰਾਸ਼ਨ ਦੀ ਸੇਵਾ ਕੀਤੀ ਗਈ। ਲੰਗਰ ਭੇਜਣ ਦੀ ਸੇਵਾ ਬਾਬਾ ਅਮਰ ਸਿੰਘ ਭੋਰਾ ਸਾਹਿਬ ਵਾਲਿਆਂ ਨੇ ਨਿਭਾਈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਸੰਘਰਸ਼ ਵਿੱਚ ਰਾੜਾ ਸਾਹਿਬ ਸੰਸਥਾ ਹਰ ਪਲ ਉਨ੍ਹਾਂ ਦੇ ਨਾਲ ਖੜ੍ਹੀ ਹੈ ਤੇ ਕਿਸੇ ਵੀ ਲੋੜ ਦੇ ਵੇਲੇ ਸੰਸਥਾ ਵੱਲੋਂ ਅੱਗੇ ਵੱਧ ਕੇ ਕਿਸਾਨ ਮੋਰਚੇ ਦੀ ਸਹਾਇਤਾ ਕੀਤੀ ਜਾਵੇਗੀ।
Advertisement
Advertisement